ਕੋਰੋਨਾਵਾਇਰਸ: ਬਜ਼ੁਰਗ ਜੋੜੇ ਦੇ ਆਖਰੀ ਅਲਵਿਦਾ ਦਾ ਇਹ ਵੀਡੀਓ ਕਰ ਦੇਵੇਗਾ ਭਾਵੁੱਕ

Tuesday, Feb 04, 2020 - 05:18 PM (IST)

ਕੋਰੋਨਾਵਾਇਰਸ: ਬਜ਼ੁਰਗ ਜੋੜੇ ਦੇ ਆਖਰੀ ਅਲਵਿਦਾ ਦਾ ਇਹ ਵੀਡੀਓ ਕਰ ਦੇਵੇਗਾ ਭਾਵੁੱਕ

ਬੀਜਿੰਗ- ਕੋਰੋਨਾਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ ਤੇ ਹੁਣ ਤੱਕ ਇਸ ਵਾਇਰਸ ਕਾਰਨ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨੀਂ ਦਿਨੀਂ ਚੀਨ ਦੇ ਇਕ ਬਜ਼ੁਰਗ ਜੋੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਭਾਵੁੱਕ ਕਰ ਦੇਣ ਵਾਲਾ ਹੈ। ਆਪਣੇ 80 ਦੇ ਦਹਾਕੇ ਵਿਚ ਜੀਅ ਰਹੇ ਪਤੀ-ਪਤਨੀ ਕੋਰੋਨਾਵਾਇਰਸ ਨਾਲ ਪੀੜਤ ਹਨ। ਹਸਪਤਾਲ ਵਿਚ ਇਕ-ਦੂਜੇ ਨੂੰ ਗੁੱਡਬਾਏ ਕਹਿਣ ਦੌਰਾਨ ਬਣਾਏ ਵੀਡੀਓ ਨੂੰ ਲੋਕਾਂ ਵਲੋਂ ਖੂਬ ਦੇਖਿਆ ਜਾ ਰਿਹਾ ਹੈ ਤੇ ਇਹ ਵਾਇਰਲ ਹੋ ਗਿਆ ਹੈ।

ਬਜ਼ੁਰਗ ਜੋੜੇ ਦੇ ਇਸ ਵੀਜੀਓ ਨੂੰ ਇਕ ਟਵਿੱਟਰ ਯੂਜ਼ਰ ਨੇ ਇਸ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਕਿ ਇਕ ਜੋੜੇ ਦਾ ਕੀ ਮਤਲਬ ਹੁੰਦਾ ਹੈ? 80 ਦੇ ਦਹਾਕੇ ਵਿਚ ਕੋਰੋਨਾਵਾਇਰਸ ਦੇ ਦੋ ਮਰੀਜ਼ਾਂ ਨੇ ਆਈ.ਸੀ.ਯੂ. ਵਿਚ ਅਲਵਿਦਾ ਕਿਹਾ, ਇਹ ਸ਼ਾਇਦ ਆਖਰੀ ਵਾਰ ਹੋਵੇ ਜਦੋਂ ਉਹ ਮਿਲ ਰਹੇ ਹੋਣ ਜਾਂ ਗੱਲ ਕਰ ਰਹੇ ਹੋਣ। ਇਸ ਤੋਂ ਬਾਅਦ ਬਜ਼ੁਰਗ ਜੋੜੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਤੇ ਇਸ 'ਤੇ ਲੋਕਾਂ ਦੀ ਖਾਸੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ।

ਇਕ ਟਵਿੱਟਰ ਯੂਜ਼ਰ ਨੇ ਲਿਖਿਆ ਕਿ ਇਹਨਾਂ ਬਜ਼ੁਰਗ ਲੋਕਾਂ ਨੂੰ ਤਕਲੀਫ ਵਿਚ ਦੇਖਣਾ ਅਸਲ ਵਿਚ ਖੌਫਨਾਕ ਹੈ। ਅਜਿਹਾ ਲੱਗਦਾ ਹੈ ਕਿ ਸਥਿਤੀ ਕੰਟਰੋਲ ਤੋਂ ਬਾਹਰ ਹੈ। ਵੀਡੀਓ ਸਾਂਝਾ ਕਰਨ ਦੇ ਲਈ ਧੰਨਵਾਦ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਂ ਉਮੀਦ ਕਰਦਾ ਹਾਂ ਕਿ ਉਹ ਠੀਕ ਹੋ ਜਾਣ। ਚੀਨ ਦੇ ਲਈ ਮੇਰਾ ਦਿਲ ਬਹੁਤ ਦੁਖੀ ਹੋ ਰਿਹਾ ਹੈ।


author

Baljit Singh

Content Editor

Related News