ਜ਼ਿਆਦਾ ਫੈਟ ਵਾਲੇ ਭੋਜਨ ਨਾਲ ਦਿਲ ਦੇ ਰੋਗ ਅਤੇ ਡਾਇਬਟੀਜ਼ ਦਾ ਖਤਰਾ

Monday, Mar 04, 2019 - 01:29 AM (IST)

ਜ਼ਿਆਦਾ ਫੈਟ ਵਾਲੇ ਭੋਜਨ ਨਾਲ ਦਿਲ ਦੇ ਰੋਗ ਅਤੇ ਡਾਇਬਟੀਜ਼ ਦਾ ਖਤਰਾ

ਵਾਸ਼ਿੰਗਟਨ (ਭਾਸ਼ਾ)-ਓਮੇਗਾ 6 ਐਸਿਡ ਨਾਲ ਭਰਪੂਰ ਜ਼ਿਆਦਾ ਫੈਟ ਵਾਲਾ ਭੋਜਨ ਖਾਣ ਨਾਲ ਬੁਢਾਪੇ 'ਚ ਦਿਲ ਦੇ ਰੋਗ ਅਤੇ ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ। ਇਕ ਖੋਜ 'ਚ ਇਹ ਚਿਤਾਵਨੀ ਦਿੱਤੀ ਗਈ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਮੋਟਾਪੇ ਨੂੰ ਵਧਾਉਣ ਵਾਲਾ ਭੋਜਨ ਹਾਰਟ ਫੇਲ ਹੋਣ ਦਾ ਜੋਖਮ ਵਧਾ ਦਿੰਦਾ ਹੈ।
ਪੇਟ ਦੀ ਚਰਬੀ ਦਿਲ ਲਈ ਨੁਕਸਾਨਦਾਇਕ ਹੈ। ਅਜਿਹੇ 'ਚ ਜੇ ਤੁਹਾਡੇ ਪੇਟ 'ਤੇ ਵਾਧੂ ਫੈਟ ਜਮ੍ਹਾ ਹੋ ਰਹੀ ਹੈ ਤਾਂ ਤੁਹਾਨੂੰ ਆਪਣੇ ਦਿਲ ਦੀ ਸੁਰੱਖਿਆ ਲਈ ਡਾਕਟਰ ਨਾਲ ਸੰਪਰਕ ਕਰਨ ਦੀ ਲੋੜ ਹੈ। ਪੇਟ 'ਤੇ ਫੈਟ ਵਾਲੇ ਲੋਕਾਂ 'ਚ ਦਿਲ ਦੇ ਰੋਗਾਂ ਨਾਲ ਸਬੰਧਤ ਸਮੱਸਿਆਵਾਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸਰੀਰ ਦਾ ਇਹ ਆਕਾਰ ਇਕ ਸੁਸਤ ਜੀਵਨ ਸ਼ੈਲੀ, ਘੱਟ ਮਾਸਪੇਸ਼ੀ ਦ੍ਰਵਮਾਨ ਅਤੇ ਬਹੁਤ ਸਾਰੇ ਰਿਫਾਈਂਡ ਕਾਰਬੋਹਾਈਡ੍ਰੇਟ ਵਾਲੇ ਖਾਣੇ ਦਾ ਸੰਕੇਤ ਦਿੰਦਾ ਹੈ।

70 ਫੀਸਦੀ ਸ਼ਹਿਰੀ ਆਬਾਦੀ ਮੋਟਾਪੇ ਤੋਂ ਪੀੜਤ
ਭਾਰਤ 'ਚ ਤਕਰੀਬਨ 70 ਫੀਸਦੀ ਸ਼ਹਿਰੀ ਆਬਾਦੀ ਮੋਟਾਪੇ ਜਾਂ ਜ਼ਿਆਦਾ ਵਜ਼ਨ ਦੀ ਸ਼੍ਰੇਣੀ 'ਚ ਆਉਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਭਾਰਤ 'ਚ ਤਕਰੀਬਨ 20 ਫੀਸਦੀ ਸਕੂਲ ਜਾਣ ਵਾਲੇ ਬੱਚੇ ਮੋਟਾਪੇ ਤੋਂ ਪੀੜਤ ਹਨ। ਮੁਕਾਬਲੇਬਾਜ਼ੀ ਅਤੇ ਕੰਮ ਦੇ ਦਬਾਅ ਵਾਲੀਆਂ ਨੌਕਰੀਆਂ ਅਤੇ ਆਰਾਮ ਨੇ ਰਵਾਇਤੀ ਕਾਰੋਬਾਰਾਂ ਅਤੇ ਚੱਲਣ (ਸਰੀਰਕ ਸਰਗਰਮੀ) ਦੀ ਆਦਤ ਨੂੰ ਬਦਲ ਦਿੱਤਾ ਹੈ।

ਸੰਤੁਲਤ ਭੋਜਨ ਖਾਓ
ਇਕ ਸਿਹਤਮੰਦ ਤੇ ਸੰਤੁਲਤ ਭੋਜਨ ਖਾਓ, ਜਿਸ ਵਿਚ ਸਾਰੇ ਜ਼ਰੂਰੀ ਤੱਤਾਂ ਨਾਲ ਖੁਰਾਕ ਪਦਾਰਥ ਸ਼ਾਮਲ ਹੋਣ। ਉਹ ਭੋਜਨ, ਜਿਸ ਵਿਚ ਘੱਟ ਫੈਟ, ਟਰਾਂਸ ਫੈਟ ਅਤੇ ਕੋਲੈਸਟਰੋਲ ਦੀ ਮਾਤਰਾ ਵਧ ਹੁੰਦੀ ਹੈ, ਉਹ ਸਰੀਰ ਲਈ ਨੁਕਸਾਨਦੇਹ ਹੁੰਦੇ ਹਨ। ਜੇਕਰ ਤੁਸੀਂ ਦਿਲ ਦੇ ਰੋਗਾਂ ਅਤੇ ਸਮੱਸਿਆਵਾਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਲਕੋਹਲ ਦੀ ਵਰਤੋਂ ਵੀ ਘੱਟ ਕਰਨੀ ਪਵੇਗੀ।

ਜੀਵਨ ਸ਼ੈਲੀ 'ਚ ਕਰੋ ਸਕਾਰਾਤਮਕ ਬਦਲਾਅ
ਆਪਣੇ ਦਿਲ ਅਤੇ ਦਿਲ ਦੀ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਲਈ ਜੀਵਨਸ਼ੈਲੀ 'ਚ ਕੁਝ ਖਾਸ ਬਦਲਾਅ ਕਰੋ। ਹਰ ਰੋਜ਼ ਕਸਰਤ ਕਰੋ। ਇਹ ਤਰੀਕੇ ਦਿਲ ਨੂੰ ਸਿਹਤਮੰਦ ਰੱਖਦੇ ਹਨ ਅਤੇ ਦਿਲ ਦੇ ਰੋਗਾਂ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਦਿਲ ਦੇ ਰੋਗ ਹੋਣ ਦੀ ਹਾਲਤ 'ਚ ਰੋਗ ਨੂੰ ਗੰਭੀਰ ਹੋਣ ਤੋਂ ਵੀ ਰੋਕਦੇ ਹਨ।


author

Hardeep kumar

Content Editor

Related News