ਹਾਰਟ ਅਟੈਕ ਤੋਂ ਦਿਲ ਨੂੰ ਰਾਹਤ ਦੇਵੇਗੀ ਜੀਨ ਥੈਰੇਪੀ

05/13/2019 10:12:21 AM

ਲੰਡਨ— ਵਿਗਿਆਨੀਆਂ ਨੇ ਅਜਿਹੀ ਜੀਨ ਥੈਰੇਪੀ ਤਿਆਰ ਕੀਤੀ ਹੈ, ਜਿਸ ਨਾਲ ਦਿਲ ਦੇ ਦੌਰੇ ਕਾਰਨ ਨੁਕਸਾਨੇ ਦਿਲ ਨੂੰ ਠੀਕ ਕੀਤਾ ਜਾ ਸਕਦਾ ਹੈ। ਦਿਲ ਦੀਆਂ ਨਾੜਾਂ ਦੇ ਅਚਾਨਕ ਬਲਾਕ ਹੋਣ ਕਾਰਨ ਦਿਲ ਦਾ ਦੌਰਾ ਪੈਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ, ਦੁਨੀਆ ਭਰ ਵਿਚ 2.3 ਮਿਲੀਅਨ ਲੋਕ ਇਸ ਦਾ ਸ਼ਿਕਾਰ ਹਨ। ਦਿਲ ਦੇ ਦੌਰੇ ਤੋਂ ਬਾਅਦ, ਦਿਲ ਦੀ ਬਣਤਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਭਵਿੱਖ 'ਚ ਹਾਰਟ ਵੀ ਫੇਲ ਹੋ ਸਕਦਾ ਹੈ।

ਬ੍ਰਿਟੇਨ ਦੇ ਕਿੰਗਸ ਕਾਲਜ ਲੰਡਨ ਦੇ ਵਿਗਿਆਨੀਆਂ ਅਨੁਸਾਰ ਮਾਈਕ੍ਰੋ ਆਰ. ਐੱਨ. ਏ. -199 ਨਾਮੀ ਜੀਨ ਥੈਰੇਪੀ ਨੁਕਸਾਨੇ ਦਿਲ ਦੇ ਸੈੱਲਾਂ ਦੀ ਮੁਰੰਮਤ ਕਰਨ ਵਿਚ ਮਦਦ ਕਰਦੀ ਹੈ। ਸੂਅਰਾਂ 'ਤੇ ਕੀਤੇ ਗਏ ਪ੍ਰੀਖਣ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਕਿ ਜੀਨ ਥੈਰੇਪੀ ਨਾਲ ਸਿਰਫ ਇਕ ਮਹੀਨੇ ਬਾਅਦ ਹੀ ਦਿਲ ਦੀ ਪੂਰੀ ਤਰ੍ਹਾਂ ਮੁਰੰਮਤ ਹੋ ਜਾਂਦੀ ਹੈ ਅਤੇ ਇਹ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਡਾਕਟਰੀ ਟ੍ਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਇਸ ਥੈਰੇਪੀ ਦੇ ਕਈ ਹੋਰ ਟੈਸਟ ਕੀਤੇ ਜਾਣਗੇ।


Related News