ਕੈਨੇਡਾ 'ਚ ਹਰ ਸਿਗਰਟ 'ਤੇ ਲਿਖੀ ਜਾਏਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਰਨ ਵਾਲਾ ਬਣੇਗਾ ਪਹਿਲਾ ਦੇਸ਼
Saturday, Jun 11, 2022 - 12:57 PM (IST)
ਟੋਰਾਂਟੋ (ਏਜੰਸੀ)- ਕੈਨੇਡਾ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਨ ਜਾ ਰਿਹਾ ਹੈ, ਜਿੱਥੇ ਹਰੇਕ ਸਿਗਰਟ 'ਤੇ ਸਿਹਤ ਸਬੰਧੀ ਚਿਤਾਵਨੀ ਲਿਖਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਦੇਸ਼ ਵਿਚ ਤੰਬਾਕੂ ਉਤਪਾਦਾਂ ਦੀ ਪੈਕਿੰਗ 'ਤੇ ਚਿਤਾਵਨੀ ਦੇ ਰੂਪ ਵਿਚ ਇਕ ਗ੍ਰਾਫਿਕ ਚਿੱਤਰ ਲਗਾਉਣ ਦੀ ਨੀਤੀ ਲਾਗੂ ਕੀਤੀ ਗਈ ਸੀ। ਦੋ ਦਹਾਕੇ ਪਹਿਲਾਂ ਸ਼ੁਰੂ ਕੀਤੀ ਗਈ ਇਸ ਨੀਤੀ ਨੂੰ ਦੁਨੀਆ ਭਰ ਵਿਚ ਅਪਣਾਇਆ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਬੇਖੌਫ ਹਥਿਆਰਬੰਦ ਲੁਟੇਰਿਆਂ ਨੇ ਮਿੰਟਾਂ 'ਚ ਲੁੱਟ ਲਈ ਸੋਨੇ ਨਾਲ ਭਰੀ ਦੁਕਾਨ, ਵੇਖੋ ਵੀਡੀਓ
ਮਾਨਸਿਕ ਸਿਹਤ ਮੰਤਰੀ ਕੈਰੋਲਿਨ ਬੇਨੇਟ ਨੇ ਸ਼ੁੱਕਰਵਾਰ ਨੂੰ ਆਯੋਜਿਤ ਇਕ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ, 'ਸਾਨੂੰ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨਾ ਪਵੇਗਾ ਕਿ ਇਨ੍ਹਾਂ ਸੰਦੇਸ਼ਾਂ ਦਾ ਪ੍ਰਭਾਵ ਘੱਟ ਹੋ ਗਿਆ ਹੈ। ਹਰ ਤੰਬਾਕੂ ਉਤਪਾਦ 'ਤੇ ਸਿਹਤ ਸਬੰਧੀ ਚਿਤਾਵਨੀ ਲਿਖ ਕੇ ਯਕੀਨੀ ਕੀਤਾ ਜਾ ਸਕੇਗਾ ਕਿ ਇਹ ਜ਼ਰੂਰੀ ਸੰਦੇਸ਼ ਹਰੇਕ ਵਿਅਕਤੀ ਤੱਕ ਪੁੱਜੇ, ਜਿਸ ਵਿਚ ਉਹ ਨੌਜਵਾਨ ਵੀ ਸ਼ਾਮਲ ਹਨ, ਜੋ ਇਕ ਵਾਰ ਵਿਚ ਇਕ ਸਿਗਰਟ ਲੈਂਦੇ ਹਨ ਅਤੇ ਪੈਕੇਟ 'ਤੇ ਲਿਖੀ ਚਿਤਾਵਨੀ ਨਹੀਂ ਦੇਖ ਪਾਉਂਦੇ।'
ਇਹ ਵੀ ਪੜ੍ਹੋ: ਪੰਜਾਬ ਦੇ CM ਭਗਵੰਤ ਮਾਨ ਨੇ ਕੈਨੇਡਾ ਸਰਕਾਰ ਤੋਂ ਗੈਂਗਸਟਰਾਂ ’ਤੇ ਨੱਥ ਕੱਸਣ ਲਈ ਮੰਗਿਆ ਸਮਰਥਨ
ਇਸ ਪ੍ਰਸਤਾਵ 'ਤੇ ਸ਼ਨੀਵਾਰ ਤੋਂ ਚਰਚਾ ਹੋਵੇਗੀ ਅਤੇ ਸਰਕਾਰ ਨੂੰ ਲੱਗਦਾ ਹੈ ਕਿ 2023 ਦੇ ਅੰਤ ਤੱਕ ਇਹ ਨਿਯਮ ਲਾਗੂ ਕੀਤਾ ਜਾ ਸਕੇਗਾ। ਬੇਨੇਟ ਨੇ ਦੱਸਿਆ ਕਿ ਹਰੇਕ ਸਿਗਰਟ 'ਤੇ 'ਹਰ ਕਸ਼ 'ਚ ਜ਼ਹਿਰ ਹੈ' ਸੰਦੇਸ਼ ਲਿਖਣ ਦਾ ਪ੍ਰਸਤਾਵ ਹੈ। ਹਾਲਾਂਕਿ ਇਸ ਵਿਚ ਬਦਲਾਅ ਵੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:ਯੂਰਪ 'ਚ ਰਹਿ ਰਹੇ ਬ੍ਰਿਟੇਨ ਦੇ ਨਾਗਰਿਕਾਂ ਨੂੰ ਵੱਡਾ ਝਟਕਾ, EU ਦੀ ਚੋਟੀ ਦੀ ਅਦਾਲਤ ਨੇ ਲਿਆ ਇਹ ਫ਼ੈਸਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।