ਹਮਾਸ ਦੇ ਹਮਲੇ ਨੂੰ ਰੋਕਣ 'ਚ ਅਸਫ਼ਲ ਰਹੀ ਇਜ਼ਰਾਈਲੀ ਸੁਰੱਖਿਆ ਏਜੰਸੀ ਦੇ ਮੁਖੀ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

Tuesday, Oct 17, 2023 - 12:07 PM (IST)

ਹਮਾਸ ਦੇ ਹਮਲੇ ਨੂੰ ਰੋਕਣ 'ਚ ਅਸਫ਼ਲ ਰਹੀ ਇਜ਼ਰਾਈਲੀ ਸੁਰੱਖਿਆ ਏਜੰਸੀ ਦੇ ਮੁਖੀ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੀ ਅੰਦਰੂਨੀ ਸੁਰੱਖਿਆ ਏਜੰਸੀ (ਆਈ.ਐੱਸ.ਏ) ਦੇ ਮੁੱਖੀ ਰੋਨੇਨ ਬਾਰ ਨੇ 7 ਅਕਤੂਬਰ ਨੂੰ ਹੋਏ ਹਮਾਸ ਦੇ ਵਹਿਸ਼ੀਆਨਾ ਹਮਲਿਆਂ ਨੂੰ ਰੋਕਣ ਵਿਚ ਅਸਫਲ ਰਹਿਣ ਦੀ ਜ਼ਿੰਮੇਵਾਰੀ ਲਈ ਹੈ ਪਰ ਉਨ੍ਹਾਂ ਨੇ ਯੁੱਧ ਵਿਚ ਫੈਸਲਾਕੁੰਨ ਜਿੱਤ ਲਈ ਅੰਤ ਤੱਕ ਲੜਨ ਦਾ ਸੰਕਲਪ ਜਤਾਇਆ ਹੈ। ਹੈਰਾਨ ਕਰ ਦੇਣ ਵਾਲੇ, ਹਮਾਸ ਦੇ ਇਸ ਹਮਲੇ ਵਿਚ 1300 ਤੋਂ ਵੱਧ ਇਜ਼ਰਾਈਲੀਆਂ ਦੀ ਜਾਨ ਜਾ ਚੁੱਕੀ ਹੈ। ਹਮਲੇ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿਚ ਰੋਨੇਨ ਬਾਰ ਨੇ ਕਿਹਾ ਕਿ ਆਈ.ਐੱਸ.ਏ. ਚਿਤਾਵਨੀ ਦੇਣ ਵਿਚ ਅਸਫ਼ਲ ਰਿਹਾ।

ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਰਾਸ਼ਟਰਪਤੀ ਬਾਈਡੇਨ ਭਲਕੇ ਕਰਨਗੇ ਇਜ਼ਰਾਈਲ ਅਤੇ ਜਾਰਡਨ ਦਾ ਦੌਰਾ

ਸਥਾਨਕ ਮੀਡੀਆ ਨੇ ਸੋਮਵਾਰ ਨੂੰ ਰੋਨੇਨ ਬਾਰ ਦਾ ਹਵਾਲਾ ਦਿੰਦੇ ਹੋਏ ਕਿਹਾ, 'ਪਿਛਲੇ ਸ਼ਨੀਵਾਰ ਤੋਂ ਅਸੀਂ ਲਗਾਤਾਰ ਕਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਇਸ ਦੇ ਬਾਵਜੂਦ ਅਸੀਂ ਢੁਕਵੀਂ ਅਗਾਊਂ ਚਿਤਾਵਨੀ ਦੇਣ ਵਿਚ ਬਦਕਿਸਮਤੀ ਨਾਲ ਨਾਕਾਮ ਰਹੇ, ਜਿਸ ਕਾਰਨ ਹਮਲੇ ਰੋਕੇ ਨਹੀਂ ਜਾ ਸਕੇ। ਸੰਗਠਨ ਦਾ ਮੁਖੀ ਹੋਣ ਦੇ ਨਾਤੇ ਇਸ ਦੀ ਜ਼ਿੰਮੇਵਾਰੀ ਮੇਰੀ ਹੈ।' ਉਨ੍ਹਾਂ ਕਿਹਾ, 'ਜਾਂਚ ਲਈ ਸਮਾਂ ਹੋਵੇਗਾ। ਫਿਲਹਾਲ ਅਸੀਂ ਲੜ ਰਹੇ ਹਾਂ।' ਖ਼ੁਫੀਆ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੇ ਦਿਨ ਹੀ ਉਨ੍ਹਾਂ ਦੇ ਸੰਗਠਨ ਨੇ ਅਗਵਾ ਅਤੇ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ, ਉਨ੍ਹਾਂ ਦਾ ਪਛਾਣ ਕਰਨ ਅਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ 'ਤੇ ਧਿਆਨ ਕੇਂਦਰਿਤ ਕਰਨ ਲਈ ਇਜ਼ਰਾਈਲ ਡਿਫੈਂਸ ਫੋਰਸ (ਆਈ.ਡੀ.ਐੱਫ.) ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਪ੍ਰਣਾਲੀ ਸਥਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸਮਾਂ ਅਤੇ ਹਾਲਾਤ ਦੀਆਂ ਜ਼ਰੂਰਤਾਂ ਮੁਤਾਬਕ ਵੱਖ-ਵੱਖ ਸਮਰਪਿਤ ਟੀਮਾਂ ਦਾ ਵੀ ਬਣਾਈਆਂ ਗਈਆਂ ਹਨ। ਰੋਨੇਨ ਬਾਰ ਨੇ ਕਿਹਾ ਸਾਡੇ ਜਵਾਨਾਂ ਨੇ ਬਹਾਦਰੀ, ਸਾਹਸ ਅਤੇ ਲੜਾਈ ਦਾ ਜਜ਼ਬਾ ਦਿਖਾਇਆ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਦਾ ਵੱਡਾ ਬਿਆਨ, ਹਮਾਸ ਦੇ ਸਮਰਥਕਾਂ ਨੂੰ ਅਮਰੀਕਾ 'ਚ ਨਹੀਂ ਮਿਲੇਗੀ ਐਂਟਰੀ

ਉਨ੍ਹਾਂ ਕਿਹਾ, 'ਦੱਖਣ ਵਿਚ ਤਾਇਨਾਤ ਫ਼ੌਜੀ ਅੱਗੇ ਵੱਧਦੇ ਗਈ ਅਤੇ ਦਰਜਨਾਂ ਅੱਤਵਾਦੀਆਂ ਦਾ ਸਾਹਮਣਾ ਕੀਤਾ। ਅਸੀਂ ਆਪਣੇ 10 ਸਰਵਸ੍ਰੇਸ਼ਠ ਲੋਕਾਂ ਨੂੰ ਗੁਆ ਦਿੱਤਾ, ਸਾਡੇ ਵਿਚੋਂ ਕਈ ਜ਼ਖ਼ਮ ਹੋ ਗਈ ਅਤੇ ਫ਼ੌਜੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ। ਬਹਾਦਰੀ ਦੀਆਂ ਅਣਗਿਣਤ ਕਹਾਣੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵਰਕਰ ਬਿਨਾਂ ਕਿਸੇ ਝਿਜਕ ਦੇ ਲੜਾਈ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।' ਆਈ.ਐੱਸ.ਏ. ਨੂੰ ਸ਼ਿਨ ਬੇਟ ਵਜੋਂ ਵੀ ਜਾਣਿਆ ਜਾਂਦਾ ਹੈ। ਆਪਣੇ ਖੁਫੀਆ ਨੈੱਟਵਰਕ ਲਈ ਦੁਨੀਆ ਭਰ ਵਿੱਚ ਮਸ਼ਹੂਰ ਇਜ਼ਰਾਈਲ ਆਪਣੀਆਂ ਨਾਮੀ ਏਜੰਸੀਆਂ ਦੀ ਵੱਡੀ ਅਸਫਲਤਾ ਕਾਰਨ ਤਬਾਹ ਹੋ ਗਿਆ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਦੇ ਚੀਫ਼ ਆਫ਼ ਸਟਾਫ ਹਰਜ਼ੀ ਹਲੇਵੀ ਨੇ ਵੀ ਪਿਛਲੇ ਹਫ਼ਤੇ ਹਮਲੇ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਜ਼ਿੰਮੇਵਾਰੀ ਲਈ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News