ਦੁਨੀਆ ਦੀ ਸਭ ਤੋਂ ਡੂੰਘੀ ਬੈਕਾਲ ਝੀਲ ਠੰਡ ਕਾਰਨ ਜੰਮੀ, ਦਿਸੇ ਬਰਫ ਦੇ ਬੁਲਬੁਲੇ
Monday, Dec 06, 2021 - 11:58 AM (IST)
ਮਾਸਕੋ (ਬਿਊਰੋ): ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਵਿਚ ਸ਼ਾਮਲ ਰੂਸ ਦੀ ਬੈਕਾਲ ਝੀਲ ਦੁਨੀਆ ਦੀ ਸਭ ਤੋਂ ਡੂੰਘੀ ਅਤੇ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਦੁਨੀਆ ਦੇ ਤਾਜ਼ੇ ਪਾਣੀ ਦਾ ਲਗਭਗ 20 ਪ੍ਰਤੀਸ਼ਤ ਬੈਕਾਲ ਝੀਲ ਵਿੱਚ ਸਟੋਰ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਇੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਹੈ। ਐਤਵਾਰ ਨੂੰ ਇੱਥੇ ਤਾਪਮਾਨ ਮਾਈਨਸ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ NGO ਨੇ ਦਿਵਿਆਂਗ ਲੋਕਾਂ ਲਈ ਇਕੱਠੇ ਕੀਤੇ 2.38 ਕਰੋੜ ਰੁਪਏ
ਪਾਰਾ ਡਿੱਗਣ ਕਾਰਨ ਇਸ ਝੀਲ 'ਤੇ ਦੋ ਮੀਟਰ ਮੋਟਾਈ ਦੀ ਬਰਫ਼ ਦੀ ਪਰਤ ਜੰਮ ਗਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜਦੋਂ ਬੈਕਾਲ ਝੀਲ ਜੰਮ ਜਾਂਦੀ ਹੈ ਤਾਂ ਇੱਥੇ ਇਕ ਸ਼ਾਨਦਾਰ ਨਜ਼ਾਰਾ ਵੀ ਸਾਹਮਣੇ ਆਉਂਦਾ ਹੈ। ਝੀਲ ਵਿੱਚ ਗ੍ਰੀਨਹਾਉਸ ਪ੍ਰਭਾਵ ਲਈ ਜ਼ਿੰਮੇਵਾਰ ਮੀਥੇਨ ਗੈਸ ਵੀ ਹੈ। ਜਦੋਂ ਝੀਲ ਦਾ ਪਾਣੀ ਜੰਮ ਜਾਂਦਾ ਹੈ ਤਾਂ ਮੀਥੇਨ ਗੈਸ ਦੇ ਬੁਲਬੁਲੇ ਵੀ ਜੰਮ ਜਾਂਦੇ ਹਨ।ਨਾਸਾ ਵਿਗਿਆਨ ਮੁਤਾਬਕ ਜੇਕਰ ਧਰਤੀ ਦੇ ਵਾਯੂਮੰਡਲ ਵਿੱਚ ਮੀਥੇਨ ਦੀ ਇੰਨੀ ਮਾਤਰਾ ਛੱਡ ਦਿੱਤੀ ਜਾਂਵੇ ਤਾਂ ਧਰਤੀ ਦਾ ਔਸਤ ਤਾਪਮਾਨ ਕਾਫੀ ਵੱਧ ਜਾਵੇਗਾ ਪਰ ਬੈਕਾਲ ਝੀਲ ਦਾ ਵਾਤਾਵਰਣ ਅਜਿਹਾ ਹੈ ਕਿ ਜਦੋਂ ਝੀਲ ਜੰਮ ਜਾਂਦੀ ਹੈ ਤਾਂ ਇੱਥੋਂ ਦਾ ਪਾਣੀ ਮੀਥੇਨ ਗੈਸ ਨੂੰ ਵਾਯੂਮੰਡਲ ਵਿੱਚ ਸ਼ਾਮਲ ਨਹੀਂ ਹੋਣ ਦਿੰਦਾ। ਬੈਕਾਲ ਝੀਲ ਦਾ ਇਹ ਵਿਲੱਖਣ ਚਰਿੱਤਰ ਧਰਤੀ ਨੂੰ ਸੁਰੱਖਿਅਤ ਰੱਖਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ।