ਇਸ ਵਿਅਕਤੀ ਦਾ ਕੁੱਕੜ ਨੇ ਕੀਤਾ ਅਜਿਹਾ ਹਾਲ, 3 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ ਵੀਡੀਓ

10/15/2018 3:55:01 PM

ਲੰਡਨ— ਤੁਸੀਂ ਲੋਕਾਂ ਦੇ ਪਿੱਛੇ ਕੁੱਤੇ ਪਏ ਤਾਂ ਦੇਖੇ ਹੋਣਗੇ ਪਰ ਕੀ ਕਦੇ ਕਿਸੇ ਦੇ ਪਿੱਛੇ ਕੁੱਕੜ ਨੂੰ ਪੈਂਦੇ ਦੇਖਿਆ ਹੈ। ਜੇਕਰ ਨਹੀਂ ਤਾਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ।

ਇਸ ਵੀਡੀਓ 'ਚ ਕੁੱਕੜ ਨੂੰ ਇਕ ਵਿਅਕਤੀ ਦੇ ਪਿੱਛੇ ਭੱਜਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਦੇਖ ਕੇ ਲੱਗਦਾ ਹੈ ਕਿ ਇਹ ਵਿਅਕਤੀ ਕੁੱਕੜ ਤੋਂ ਡਰ ਕੇ ਭੱਜ ਰਿਹਾ ਹੈ। ਉਸ ਵਿਅਕਤੀ ਨੂੰ ਡਰ ਸੀ ਕਿ ਕਿਤੇ ਉਹ ਕੁੱਕੜ ਉਸ 'ਤੇ ਅਟੈਕ ਨਾ ਕਰ ਦੇਵੇ। ਕੁੱਕੜ ਨੂੰ ਹਮੇਸ਼ਾ ਤੋਂ ਹੀ ਵਿਅਕਤੀ ਤੋਂ ਡਰਦਾ ਦੇਖਿਆ ਗਿਆ ਹੈ ਪਰ ਇੱਥੇ ਇਕ ਵਿਅਕਤੀ ਕੁੱਕੜ ਤੋਂ ਇੰਨੀ ਬੁਰੀ ਤਰ੍ਹਾਂ ਨਾਲ ਡਰ ਗਿਆ ਕਿ ਭੱਜਣ ਲੱਗਾ। ਕੁੱਕੜ ਵੀ ਉਸ ਨੂੰ ਫੜਣ ਲਈ ਤੇਜ਼ੀ ਨਾਲ ਭੱਜਦਾ ਨਜ਼ਰ ਆ ਰਿਹਾ ਹੈ।

ਇਸ ਵੀਡੀਓ ਨੂੰ ਟਵਿਟਰ 'ਤੇ ਇਕ ਯੂਜਰ ਨੇ 9 ਅਕਤੂਬਰ ਨੂੰ ਸ਼ੇਅਰ ਕੀਤਾ ਹੁਣ ਤਕ ਇਸ ਨੂੰ 3 ਲੱਖ ਤੋਂ ਜ਼ਿਆਦਾ ਲਾਈਕਸ ਅਤੇ 1 ਲੱਖ ਤੋਂ ਜ਼ਿਆਦਾ ਕਮੈਂਟ ਮਿਲ ਚੁਕੇ ਹਨ। ਇਹ ਵੀਡੀਓ ਕਿੱਥੋਂ ਦਾ ਹੈ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਪਰ ਨਜ਼ਰ ਆ ਰਿਹਾ ਹੈ ਕਿ ਸਵੇਰ ਦਾ ਸਮਾਂ ਹੈ ਅਤੇ ਵਿਅਕਤੀ ਮਾਰਨਿੰਗ ਵਾਕ 'ਤੇ ਨਿਕਲਿਆ ਤਾਂ ਕੁੱਕੜ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।


Related News