ਮਾਡਲ ਨੇ ਰੱਖ ਲਈ 2 ਕਰੋੜ ਰੁਪਏ ਦੀ ਅੰਗੂਠੀ ਪਰ ਪ੍ਰਪੋਜ਼ ਨੂੰ ਕੀਤੀ ਨਾ

12/30/2019 9:41:35 PM

ਲੰਡਨ - ਜਦ ਵੀ ਅਸੀਂ ਕਿਸੇ ਔਰਤ ਜਾਂ ਮਰਦ ਨੂੰ ਪਿਆਰ ਕਰਦੇ ਹਾਂ ਅਤੇ ਉਸ ਨੂੰ ਵਿਆਹ ਤੋਂ ਪਹਿਲਾਂ ਪ੍ਰਪੋਜ਼ ਕਰਦੇ ਹਾਂ, ਜਿਸ 'ਚ ਪ੍ਰਪੋਜ਼ ਕਰਨ ਵਾਲਾ ਸ਼ਖਸ ਇਕ ਅੰਗੂਠੀ ਲੈ ਕੇ ਆਪਣੇ ਪਿਆਰੇ ਨੂੰ ਹੇਠਾਂ ਝੁੱਕ ਕੇ ਪ੍ਰਪੋਜ਼ ਕਰਦਾ ਹੈ ਅਤੇ ਪਿਆਰੇ ਵੱਲੋਂ ਵਿਆਹ ਲਈ ਹਾਂ ਕਰ ਦਿੱਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਅੰਗੂਠੀ ਪਹਿਨਾ ਦਿੱਤੀ ਜਾਂਦੀ ਹੈ। ਪਰ ਲੰਡਨ 'ਚ ਇਕ ਕੁੜੀ ਨੇ 2 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ ਅੰਗੂਠੀ ਰੱਖ ਲਈ ਪਰ ਪ੍ਰਪੋਜ਼ਲ ਨੂੰ ਨਾ ਕਰ ਦਿੱਤੀ। ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਲੰਡਨ 'ਚ ਰਹਿਣ ਵਾਲੀ ਸੋਸ਼ਲਾਈਟ ਅਤੇ ਮਾਡਲ ਅਮੰਡਾ ਕ੍ਰੋਨਿਨ ਨੂੰ ਇਕ ਅਜਨਬੀ ਵਿਅਕਤੀ ਨੇ ਰਿਲੇਸ਼ਨਸ਼ਿਪ ਦਾ ਪ੍ਰਸਤਾਵ ਦਿੱਤਾ ਸੀ। ਦੋਵੇਂ ਪਹਿਲੀ ਵਾਰ ਨਿਊਯਾਰਕ ਦੇ ਹੋਟਲ 'ਚ ਮਿਲੇ ਸਨ। ਅਜਨਬੀ ਸ਼ਖਸ ਨੇ ਅਮੰਡਾ ਨੂੰ Van Cleef & Arpels ਬ੍ਰਾਂਡ ਦੇ ਨਾਂ ਦੀ ਅੰਗੂਠੀ ਦਿੱਤੀ ਸੀ। ਦੱਸ ਦਈਏ ਕਿ ਇਸ ਬ੍ਰਾਂਡ ਦੀ ਅੰਗੂਠੀ ਦੀ ਕੀਮਤ 2 ਕਰੋੜ 33 ਲੱਖ ਰੁਪਏ ਹੈ। ਅਮੰਡਾ ਇੰਸਟਾਗ੍ਰਾਮ 'ਤੇ ਮਾਡਲ ਦੇ ਰੂਪ 'ਚ ਚਰਚਿਤ ਹੈ। ਉਨ੍ਹਾਂ ਆਖਿਆ ਕਿ ਪ੍ਰਪੋਜ਼ ਕਰਨ ਵਾਲਾ ਸ਼ਖਸ ਉੱਤਰੀ ਯੂਰਪ ਦਾ ਸਭ ਤੋਂ ਜ਼ਿਆਦਾ ਅਮੀਰ ਲੋਕਾਂ 'ਚੋਂ ਇਕ ਸੀ।

PunjabKesari

ਅਮੰਡਾ ਨੇ ਆਖਿਆ ਕਿ ਮੈਂ ਧਿਆਨ ਦਿੱਤਾ ਕਿ ਇਕ ਕਾਫੀ ਆਕਰਸ਼ਕ ਸ਼ਖਸ ਮੇਰੇ ਨਾਲ ਅੱਖਾਂ ਮਿਲਾ ਰਿਹਾ ਹੈ। ਉਸ ਨੇ ਮੈਨੂੰ ਆਪਣਾ ਨਾਂ ਦੱਸਿਆ ਅਤੇ ਨੰਬਰ ਵੀ ਦਿੱਤਾ। ਇਸ ਤੋਂ ਬਾਅਦ ਅਮੰਡਾ ਨੇ ਅਗਲੇ ਦਿਨ ਸ਼ਖਸ ਨੂੰ ਮੈਸੇਜ ਕੀਤਾ। ਇਸ ਤੋਂ ਤੁਰੰਤ ਬਾਅਦ ਉਸ ਵਿਅਕਤੀ ਨੇ ਅਮੰਡਾ ਨੂੰ ਕਈ ਪਿਆਰ ਭਰੇ ਮੈਸੇਜ ਭੇਜੇ। ਅਮੰਡਾ ਨੇ ਆਖਿਆ ਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਸ਼ਖਸ ਦੀ ਪਤਨੀ ਵੀ ਹੈ। ਇਸ ਤੋਂ ਬਾਅਦ ਅਮੰਡਾ ਨੇ ਜਵਾਬ ਦਿੱਤਾ ਕਿ ਉਹ ਉਸ ਨੂੰ ਨਹੀਂ ਮਿਲ ਸਕਦੀ। ਇਸ ਤੋਂ ਬਾਅਦ ਉਸ ਵਿਅਕਤੀ ਨੇ ਆਖਿਆ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਤਿਆਰ ਹੈ। ਇਸ ਤੋਂ ਠੀਕ ਬਾਅਦ ਸ਼ਖਸ ਨੇ ਅਮੰਡਾ ਨੂੰ ਪ੍ਰਪੋਜ਼ ਕਰ ਦਿੱਤਾ। ਬਾਅਦ 'ਚ ਅਮੰਡਾ ਲੰਡਨ 'ਚ ਉਸ ਸ਼ਖਸ ਨੂੰ ਫਿਰ ਮਿਲੀ ਜਿੱਥੇ ਉਸ ਨੇ ਬੇਸ਼ਕੀਮਤੀ ਅੰਗੂਠੀ ਦੇ ਨਾਲ ਉਸ ਨੂੰ ਪ੍ਰਪੋਜ਼ ਕੀਤਾ। ਉਸ ਨੇ ਆਖਿਆ ਕਿ ਇਹ ਕਾਫੀ ਅਜੀਬ ਹੋ ਗਿਆ ਸੀ। ਮੈਂ ਅੰਗੂਠੀ ਵਾਪਸ ਕਰਨਾ ਚਾਹੁੰਦੀ ਸੀ, ਪਰ ਉਸ ਵਿਅਕਤੀ ਨੇ ਆਖਿਆ ਕਿ ਉਹ ਅੰਗੂਠੀ ਰੱਖ ਲੈਂਦੀ ਹੈ ਤਾਂ ਉਸ ਨੂੰ ਖੁਸ਼ੀ ਹੋਵੇਗੀ। ਅਮੰਡਾ ਫਿਲਹਾਲ ਕੈਨੇਡਾ ਦੇ ਇਕ ਸ਼ਖਸ ਨੂੰ ਡੇਟ ਕਰ ਰਹੀ ਹੈ ਪਰ ਉਸ ਨੇ ਪਾਰਟਨਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ।

PunjabKesari


Khushdeep Jassi

Content Editor

Related News