ਲਾਸ ਏਂਜਲਸ ਦੀ ਅਦਾਲਤ ਨੇ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਨੂੰ ਠਹਿਰਾਇਆ ਜਬਰ-ਜ਼ਿਨਾਹ ਦਾ ਦੋਸ਼ੀ

Tuesday, Dec 20, 2022 - 10:57 AM (IST)

ਲਾਸ ਏਂਜਲਸ ਦੀ ਅਦਾਲਤ ਨੇ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਨੂੰ ਠਹਿਰਾਇਆ ਜਬਰ-ਜ਼ਿਨਾਹ ਦਾ ਦੋਸ਼ੀ

ਲਾਸ ਏਂਜਲਸ (ਭਾਸ਼ਾ) : ਲਾਸ ਏਂਜਲਸ ਦੀ ਇਕ ਅਦਾਲਤ ਨੇ ਇਕ ਮਹੀਨੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਨੂੰ ਇਕ ਔਰਤ ਨਾਲ ਜਬਰ-ਜ਼ਿਨਾਹ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ 'ਮੀਟੂ' ਅੰਦੋਲਨ ਤਹਿਤ 4 ਔਰਤਾਂ ਨੇ ਵੀਨਸਟੀਨ 'ਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਵੀਨਸਟੀਨ ਨੂੰ ਕੈਲੀਫੋਰਨੀਆ ਵਿੱਚ 24 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

ਉਸ ਨੂੰ ਨਿਊਯਾਰਕ ਵਿਚ ਜਬਰ-ਜ਼ਿਨਾਹ ਦੇ ਇਕ ਹੋਰ ਕੇਸ ਵਿਚ 23 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੇ ਖ਼ਿਲਾਫ਼ ਉਸ ਨੇ ਅਪੀਲ ਕੀਤੀ ਹੋਈ ਹੈ। ਵੀਨਸਟੀਨ ਨੂੰ ਜਬਰ-ਜ਼ਿਨਾਹ, ਜ਼ਬਰਦਸਤੀ ਗੈਰ-ਕੁਦਰਤੀ ਜਿਨਸੀ ਸਬੰਧ ਬਣਾਉਣ ਅਤੇ ਜਿਨਸੀ ਦੁਰਵਿਹਾਰ ਦਾ ਦੋਸ਼ੀ ਪਾਇਆ ਗਿਆ ਹੈ। ਪੀੜਤਾ ਨੇ ਦੋਸ਼ ਲਾਇਆ ਸੀ ਕਿ 2013 ਵਿਚ ਲਾਸ ਏਂਜਲਸ ਫਿਲਮ ਫੈਸਟੀਵਲ ਦੌਰਾਨ ਵੀਨਸਟੀਨ ਬਿਨਾਂ ਬੁਲਾਏ ਉਸ ਦੇ ਹੋਟਲ ਦੇ ਕਮਰੇ ਵਿੱਚ ਦਾਖ਼ਲ ਹੋਇਆ ਸੀ।

ਫੈਸਲੇ ਤੋਂ ਬਾਅਦ ਔਰਤ ਨੇ ਕਿਹਾ, "2013 ਵਿੱਚ ਉਸ ਰਾਤ ਹਾਰਵੇ ਵੀਨਸਟੀਨ ਨੇ ਮੇਰੇ ਅੰਤਰ ਕੁਝ ਹਮੇਸ਼ਾ ਲਈ ਤਬਾਹ ਕਰ ਦਿੱਤਾ ਸੀ ਅਤੇ ਮੈਂ ਇਸਨੂੰ ਕਦੇ ਵਾਪਸ ਨਹੀਂ ਪਾ ਸਕਾਂਗੀ। ਅਪਰਾਧਿਕ ਮੁਕੱਦਮਾ ਬੇਰਹਿਮ ਸੀ ਅਤੇ ਵੀਨਸਟੀਨ ਦੇ ਵਕੀਲਾਂ ਨੇ ਮੈਨੂੰ ਅਦਾਲਤ ਦੇ ਕਮਰੇ ਵਿੱਚ ਦੁਬਾਰਾ ਨਰਕ ਵਰਗਾ ਮਹਿਸੂਸ ਕਰਵਾਇਆ ਪਰ ਮੈਂ ਜਾਣਦੀ ਸੀ ਕਿ ਮੈਨੂੰ ਅੰਤ ਤੱਕ ਇਸ ਵਿਚੋਂ ਲੰਘਣਾ ਪਏਗਾ ਅਤੇ ਮੈਂ ਕੀਤਾ। ਮੈਂ ਉਮੀਦ ਕਰਦੀ ਹਾਂ ਕਿ ਵੀਨਸਟੀਨ ਆਪਣੀ ਜ਼ਿੰਦਗੀ ਵਿਚ ਕਦੇ ਵੀ ਆਪਣੀ ਜੇਲ੍ਹ ਦੀ ਕੋਠੜੀ ਤੋਂ ਬਾਹਰ ਦੀ ਦੁਨੀਆ ਨਾ ਦੇਖ ਸਕੇ।" ਵੀਨਸਟੀਨ ਸਜ਼ਾ ਸੁਣਾਏ ਜਾਣ ਦੇ ਸਮੇਂ ਮੇਜ਼ ਦੇ ਹੇਠਾਂ ਵੇਖਦਾ ਰਿਹਾ ਅਤੇ ਆਪਣੇ ਚਿਹਰੇ 'ਤੇ ਹੱਥਾਂ ਨੂੰ ਰੱਖਦੇ ਨਜ਼ਰ ਆਇਆ।


author

cherry

Content Editor

Related News