ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੀ

01/21/2021 4:49:30 AM

ਵਾਸ਼ਿੰਗਟਨ-ਸਹੁੰ ਚੁੱਕ ਸਮਾਰੋਹ ਦੇ ਕੁਝ ਘੰਟੇ ਪਹਿਲਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਵੁਕ ਮੈਸੇਜ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਆਪਣੀ ਮਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਆਪਣੀ ਮਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਲਿਖਿਆ ਕਿ ਉਨ੍ਹਾਂ ਕਾਰਣ ਹੀ ਅੱਜ ਇਹ ਮੁਕਾਮ ਹਾਸਲ ਹੋਇਆ ਹੈ। ਯੂ.ਐੱਸ. ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਹੈਰਿਸ ਨੇ ਲਿਖਿਆ ਕਿ ਇਹ ਪੋਸਟ ਉਸ ਬੀਬੀ ਲਈ ਜੋ ਅੱਜ ਇਥੇ ਮੇਰੀ ਮੌਜੂਦਗੀ ਲਈ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ। ਮੇਰੀ ਮਾਂ ਸ਼ਯਾਮਲਾ ਗੋਪਾਲਨ ਹੈਰਿਸ, ਜਿਹੜੀ ਹਮੇਸ਼ਾ ਸਾਡੇ ਦਿਲਾਂ ’ਚ ਰਹੇਗੀ। ਜਦ ਉਹ ਭਾਰਤ ਤੋਂ 19 ਸਾਲ ਦੀ ਉਮਰ ’ਚ ਇਥੇ ਆਈ ਸੀ ਤਾਂ ਉਨ੍ਹਾਂ ਨੇ ਸ਼ਾਇਦ ਅੱਜ ਦੇ ਹਾਲਾਤ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

ਮਾਂ ਦਾ ਅਮਰੀਕਾ ’ਚ ਸੀ ਡੂੰਘਾ ਵਿਸ਼ਵਾਸ 
ਹੈਰਿਸ ਨੇ ਕਿਹਾ ਕਿ ਮਾਂ ਦਾ ਅਮਰੀਕਾ ’ਚ ਡੂੰਘਾ ਵਿਸ਼ਵਾਸ ਸੀ। ਇਸ ਲਈ ਮੈਂ ਉਨ੍ਹਾਂ ਦੇ ਬਾਰੇ ’ਚ ਸੋਚ ਰਹੀ ਹਾਂ। ਬੀਬੀਆਂ ਦੀਆਂ ਪੀੜ੍ਹੀਆਂ ਬਾਰੇ, ਗੈਰ-ਗੋਰੀਆਂ ਬੀਬੀਆਂ ਦੇ ਬਾਰੇ ’ਚ, ਏਸ਼ੀਅਨ ਬੀਬੀਆਂ ਦੇ ਬਾਰੇ ’ਚ, ਗੋਰੀਆਂ, ਅਮਰੀਕੀ ਬੀਬੀਆਂ ਦੇ ਬਾਰੇ ’ਚ, ਜਿਨ੍ਹਾਂ ਨੇ ਇਸ ਦੇਸ਼ ’ਚ ਸ਼ੁਰੂ ਤੋਂ ਹੀ ਅੱਜ ਦੇ ਇਸ ਮੌਕੇ ਲਈ ਰਸਤਾ ਬਣਾਇਆ ਹੈ। ਇਨ੍ਹਾਂ ਬੀਬੀਆਂ ਨੇ ਆਜ਼ਾਦੀ, ਨਿਆਂ ਅਤੇ ਸਾਰਿਆਂ ਲਈ ਬਰਾਬਰੀ ਲਈ ਲੜਾਈ ਲੜੀ, ਕੁਰਬਾਨੀਆਂ ਦਿੱਤੀਆਂ।

ਇਹ ਵੀ ਪੜ੍ਹੋ -ਜੋਅ ਬਾਈਡੇਨ ਤੇ ਕਮਲਾ ਹੈਰਿਸ ਸਹੁੰ ਚੁੱਕ ਸਮਾਰੋਹ ਲਈ ਪਹੁੰਚੇ ਸੰਸਦ ਭਵਨ

ਇਨ੍ਹਾਂ ’ਚ ਉਹ ਗੈਰ-ਗੋਰੀਆਂ ਬੀਬੀਆਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਅਕਸਰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਉਹ ਇਸ ਦੇਸ਼ ਦੀ ਰੀੜ ਦੀ ਹੱਡੀ ਹਨ। ਇਨ੍ਹਾਂ ਸਾਰੀਆਂ ਬੀਬੀਆਂ ਨੇ ਵੋਟ ਦੇਣ ਲਈ ਅਧਿਕਾਰ ਦੀ ਇਕ ਸਦੀ ਤੋਂ ਜ਼ਿਆਦਾ ਸਮੇਂ ਤੱਕ ਰੱਖਿਆ ਕੀਤੀ ਅਤੇ ਅੱਜ ਵੀ ਆਪਣੇ ਬੁਨਿਆਦੀ ਅਧਿਕਾਰਾਂ ਲਈ ਲੜ ਰਹੀਆਂ ਹਨ। ਉਹ ਲੜ ਰਹੀਆਂ ਹਨ ਤਾਂ ਕਿ ਵੋਟ ਦੇ ਸਕਣ ਅਤੇ ਉਨ੍ਹਾਂ ਨੂੰ ਸੁਣਿਆ ਜਾਵੇ। ਮੈਂ ਉਨ੍ਹਾਂ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੀ ਹਾਂ।

ਇਹ ਵੀ ਪੜ੍ਹੋ -ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News