ਹਰਨਾਮ ਸਿੰਘ ਉੱਭੀ ਦੇ ਅਕਾਲ ਚਲਾਣੇ ''ਤੇ ਉੱਭੀ ਪਰਿਵਾਰ ਨੂੰ ਭਾਰੀ ਸਦਮਾ
Monday, Feb 11, 2019 - 09:53 PM (IST)

ਫਰਿਜ਼ਨੋ (ਨੀਟਾ ਮਾਛੀਕੇ): ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ 'ਚ ਪੰਜਾਬੀ ਪੱਤਰਕਾਰੀ ਅੰਦਰ ਸੇਵਾਵਾਂ ਨਿਭਾਅ ਰਹੇ ਕੁਲਵੰਤ ਉੱਭੀ ਧਾਲੀਆਂ ਦੇ ਸਤਿਕਾਰਯੋਗ ਦਾਦਾ ਜੀ ਹਰਨਾਮ ਸਿੰਘ ਉੱਭੀ ਆਪਣੀ ਪਰਮਾਤਮਾ ਵੱਲੋਂ ਬਖਸ਼ੀ ਆਪਣੀ ਲੰਮੀ ਉਮਰ ਭੋਗਦੇ ਹੋਏ ਬੀਤੀ 5 ਫਰਬਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਅੰਤਮ ਸਮੇਂ ਉਨ੍ਹਾਂ ਦੀ ਉਮਰ 99 ਸਾਲਾ ਸੀ ਅਤੇ ਸਾਰੀ ਉਮਰ ਤੰਦਰੁਸਤੀ ਵਿੱਚ ਬਿਤਾਈ। ਉਹ ਸ਼ਾਂਤ ਅਤੇ ਸੰਤ ਸੁਭਾਅ ਦੇ ਮਾਲਕ ਸਨ। ਜੋ ਆਪਣੇ ਇਲਾਕੇ ਦੇ ਸਤਿਕਾਰਯੋਗ ਇਨਸਾਨ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀਆਂ ਪਰਿਵਾਰਕ, ਧਾਰਮਿਕ ਅਤੇ ਸਮਾਜਿਕ ਸੇਵਾਵਾਂ ਬਦਲੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਉਹ ਆਪਣੇ ਪਿੰਡ ਧਾਲੀਆਂ, ਜਿਲ੍ਹਾਂ ਲੁਧਿਆਣਾ, ਪੰਜਾਬ ਵਿੱਚ ਰਹਿੰਦੇ ਸਨ। ਇੱਥੇ ਹੀ ਇਨ੍ਹਾਂ ਆਪਣੀ ਜ਼ਿੰਦਗੀ ਦਾ ਸਫਰ ਪੂਰਾ ਕਰ ਆਪਣੇ ਪਿੱਛੇ ਪਰਿਵਾਰ ਦੀ ਹੱਸਦੀ-ਖੇਡਦੀ ਫੁੱਲਬਾੜੀ ਛੱਡ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ, ਸ਼ਰਧਾਂਜਲੀਆਂ ਅਤੇ ਅੰਤਮ ਅਰਦਾਸ ਦੀ ਰਸਮ ਮਿਤੀ 15 ਫਰਬਰੀ, ਦਿਨ ਸੁੱਕਰਵਾਰ ਨੂੰ ਗੁਰਦੁਆਰਾ ਕੈਬਾਂ ਸਾਹਿਬ ਪਤਸਾਹੀ ਛੇਵੀਂ, ਪਿੰਡ ਧਾਲੀਆਂ, ਜਿਲ੍ਹਾਂ ਲੁਧਿਆਣਾ, ਪੰਜਾਬ ਵਿਖੇ ਹੋਵੇਗੀ।