ਆਸਟ੍ਰੇਲੀਆ ਚੋਣਾਂ 'ਚ ਦੁਬਾਰਾ ਕਿਸਮਤ ਅਜਮਾਏਗਾ ਹੁਸ਼ਿਆਰਪੁਰ ਦਾ ਨੌਜਵਾਨ

04/24/2019 8:34:02 AM

ਮੈਲਬੋਰਨ, (ਮਨਦੀਪ ਸੈਣੀ)—18 ਮਈ ਨੂੰ ਆਸਟ੍ਰੇਲੀਆ ਵਿਚ ਹੋਣ ਜਾ ਰਹੀਆਂ ਫੈੱਡਰਲ ਚੋਣਾਂ ਵਿਚ ਗ੍ਰੀਨਜ਼ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗ੍ਰੀਨਜ਼ ਪਾਰਟੀ ਆਸਟ੍ਰੇਲੀਆ ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਹਰਕੀਰਤ ਸਿੰਘ ਪਿਛਲੇ ਸਾਲ ਸੂਬਾਈ ਚੋਣਾਂ 'ਚ ਇਸ ਪਾਰਟੀ ਵਲੋਂ ਚੋਣ ਲੜ ਚੁੱਕੇ ਹਨ। ਉਹ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਭਾਈਚਾਰੇ ਵਿਚ ਕਾਰਗੁਜ਼ਾਰੀ ਤੇ ਸੂਬਾਈ ਚੋਣਾਂ ਵਿਚ ਚੰਗੇ ਉਤਸ਼ਾਹ ਕਾਰਨ ਉਨ੍ਹਾਂ ਨੂੰ ਪਾਰਟੀ ਮੈਂਬਰਸ਼ਿਪ ਨੇ ਕੌਮੀ ਚੋਣਾਂ ਵਿਚ ਉਮੀਦਵਾਰ ਵਜੋਂ ਚੁਣਿਆ ਹੈ।

PunjabKesari

ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾਈ ਚੋਣਾਂ ਦੀ ਤਰ੍ਹਾਂ ਭਾਈਚਾਰਾ ਫਿਰ ਉਨ੍ਹਾਂ ਦਾ ਭਰਪੂਰ ਸਾਥ ਦੇਵੇਗਾ। ਉਨ੍ਹਾਂ ਕਿਹਾ ਕਿ ਸਾਰੇ ਭਾਈਚਾਰੇ ਦੀ ਬਿਹਤਰੀ ਤੇ ਹਲਕੇ ਵਿਚ ਹਸਪਤਾਲ, ਸਕੂਲ, ਤਕਨੀਕੀ ਕਾਲਜ ਅਤੇ ਹੋਰ ਬਿਹਤਰ ਸੇਵਾਵਾਂ ਉਨ੍ਹਾਂ ਦੇ ਪ੍ਰਮੁੱਖ ਮੁੱਦੇ ਹਨ। ਜ਼ਿਕਰਯੋਗ ਹੈ ਕਿ ਗੋਰਟਨ ਹਲਕਾ ਮੈਲਬੋਰਨ ਸ਼ਹਿਰ ਦੇ ਪੱਛਮ ਵਿਚ ਹੈ ਅਤੇ ਇਹ ਕਾਫੀ ਬਹੁ-ਸੱਭਿਆਚਾਰਕ ਹਲਕਾ ਹੈ। ਇਸ ਹਲਕੇ ਦੀ ਆਬਾਦੀ ਤਕਰੀਬਨ 2 ਲੱਖ ਹੈ ਅਤੇ ਪਿਛਲੀ ਮਰਦਮਸ਼ੁਮਾਰੀ ਦੇ ਮੁਤਾਬਕ ਪੰਜਾਬੀ ਇੱਥੇ ਅੰਗਰੇਜ਼ੀ ਤੇ ਵੀਅਤਨਾਮੀ ਤੋਂ ਬਾਅਦ ਬੋਲੀ ਜਾਣ ਵਾਲੀ ਤੀਜੀ ਵੱਡੀ ਬੋਲੀ ਹੈ।
ਜ਼ਿਕਰਯੋਗ ਹੈ ਕਿ ਹਰਕੀਰਤ ਸਿੰਘ ਅਜਨੋਹਾ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਨਾਲ ਸੰਬੰਧਤ ਹਨ ਤੇ ਉਨ੍ਹਾਂ ਦਾ ਸਮਾਜ ਭਲਾਈ ਦੇ ਕੰਮਾਂ ਕਰਕੇ ਪੰਜਾਬੀ ਭਾਈਚਾਰੇ ਵਿਚ ਖਾਸ ਪ੍ਰਭਾਵ ਹੈ।


Related News