ਪਾਕਿਸਤਾਨ : ਜਮਸ਼ੋਰੋ ਪੁਲਸ ਥਾਣੇ ''ਚ ਗ੍ਰਨੇਡ ਫਟਿਆ, 9 ਜ਼ਖਮੀ

Thursday, Jul 18, 2024 - 12:52 AM (IST)

ਪਾਕਿਸਤਾਨ : ਜਮਸ਼ੋਰੋ ਪੁਲਸ ਥਾਣੇ ''ਚ ਗ੍ਰਨੇਡ ਫਟਿਆ, 9 ਜ਼ਖਮੀ

ਇਸਲਾਮਾਬਾਦ, (ਯੂ.ਐੱਨ.ਆਈ.)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਜਮਸ਼ੋਰੋ ਜ਼ਿਲੇ ’ਚ ਬੁੱਧਵਾਰ ਨੂੰ ਇਕ ਪੁਲਸ ਸਟੇਸ਼ਨ ’ਤੇ ਹੈਂਡ ਗ੍ਰਨੇਡ ਫਟਣ ਨਾਲ 9 ਲੋਕ ਜ਼ਖਮੀ ਹੋ ਗਏ।

ਪੁਲਸ ਨੇ ਦੱਸਿਆ ਕਿ ਸੂਬੇ ਦੇ ਜਮਸ਼ੋਰੋ ਜ਼ਿਲੇ ’ਚ ਕਥਿਤ ਤੌਰ ’ਤੇ ਇਕ ਥਾਣੇ ਦੇ ਸਟੋਰ ਰੂਮ ’ਚ ਕਥਿਤ ਤੌਰ ’ਤੇ ਗਰਮੀ ਕਾਰਨ ਇਕ ਹੈਂਡ ਗ੍ਰਨੇਡ ਖੁਦ ਹੀ ਫਟ ਗਿਆ, ਜਿਸ ਕਾਰਨ 7 ਪੁਲਸ ਕਰਮਚਾਰੀ ਅਤੇ ਦੋ ਹੋਰ ਜ਼ਖਮੀ ਹੋ ਗਏ।

ਪੁਲਸ ਨੇ ਕਿਹਾ ਕਿ ਧਮਾਕੇ ਤੋਂ ਬਾਅਦ ਬਚਾਅ ਦਲ ਅਤੇ ਬੰਬ ਰੋਕੂ ਦਸਤਾ ਮੌਕੇ ’ਤੇ ਪਹੁੰਚ ਗਿਆ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਅਤੇ ਸਬੂਤ ਇਕੱਠੇ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।


author

Rakesh

Content Editor

Related News