ਤਾਲਿਬਾਨ ਨੇ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਹਟਾਇਆ ਰਾਸ਼ਟਰਪਤੀ ਹਮਿਦ ਕਰਜਈ ਦਾ ਨਾਮ
Saturday, Sep 11, 2021 - 11:06 AM (IST)
ਕਾਬੁਲ : ਅਮਰੀਕੀ ਫ਼ੌਜ ਦੀ ਵਾਪਸੀ ਦੇ ਬਾਅਦ ਤਾਲਿਬਾਨ ਦਾ ਅਫ਼ਗਾਨਿਸਤਾਨ ’ਤੇ ਪੁਰੀ ਤਰ੍ਹਾਂ ਕੰਟਰੋਲ ਹੋ ਚੁੱਕਾ ਹੈ ਅਤੇ ਬੀਤੇ ਦਿਨੀਂ ਤਾਲਿਬਾਨ ਨੇ ਨਵੀਂ ਅਫ਼ਗਾਨ ਸਰਕਾਰ ਦਾ ਐਲਾਨ ਕੀਤਾ ਸੀ। ਹੁਣ ਖ਼ਬਰ ਆ ਰਹੀ ਹੈ ਕਿ ਤਾਲਿਬਾਨ ਵੱਖ-ਵੱਖ ਅਫ਼ਗਾਨ ਨੇਤਾਵਾਂ ਦੇ ਨਾਮ ’ਤੇ ਰੱਖੇ ਗਏ ਸਥਾਨਾਂ ਦੇ ਨਾਮ ਵੀ ਬਦਲ ਰਿਹਾ ਹੈ। ਇਸ ਤਹਿਤ ਤਾਲਿਬਾਨ ਸਰਕਾਰ ਨੇ ਕਾਬੁਲ ਦੇ ਕੌਮਾਂਤਰੀ ਹਵਾਈਅੱਡੇ ਤੋਂ ਰਾਸ਼ਟਰਪਤੀ ਹਮਿਦ ਕਰਜਈ ਦਾ ਨਾਂ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ: ਤਾਲਿਬਾਨ ਸਰਕਾਰ ਕੌਮਾਂਤਰੀ ਭਾਈਚਾਰੇ ਅਤੇ ਅਮਰੀਕਾ ਦੀਆਂ ਉਮੀਦਾਂ ਮੁਤਾਬਕ ਨਹੀਂ: ਬਾਈਡੇਨ ਪ੍ਰਸ਼ਾਸਨ
ਸੂਤਰਾਂ ਮੁਤਾਬਕ ਤਾਲਿਬਾਨ ਨੇ ਹਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡਾ ਕਰ ਦਿੱਤਾ ਹੈ ਅਤੇ ਹਵਾਈ ਅੱਡੇ ਦੇ ਨਵੇਂ ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੱਧਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।