ਬੇਰਹਿਮੀ ਦੀ ਹੱਦ ਪਾਰ : ਹਮਾਸ ਹਮਾਇਤੀਆਂ ਨੇ 3 ਫਿਲਸਤੀਨੀਆਂ ਨੂੰ ਸ਼ਰੇਆਮ ਦਿੱਤੀ ਫਾਂਸੀ

Sunday, Nov 26, 2023 - 09:53 AM (IST)

ਬੇਰਹਿਮੀ ਦੀ ਹੱਦ ਪਾਰ : ਹਮਾਸ ਹਮਾਇਤੀਆਂ ਨੇ 3 ਫਿਲਸਤੀਨੀਆਂ ਨੂੰ ਸ਼ਰੇਆਮ ਦਿੱਤੀ ਫਾਂਸੀ

ਗਾਜ਼ਾ ਸਿਟੀ (ਇੰਟ.)- ਇਜ਼ਰਾਈਲੀ ਫੌਜੀਆਂ ਨਾਲ ਸਹਿਯੋਗ ਕਰਨ ਦੇ ਦੋਸ਼ ’ਚ ਵੈਸਟ ਬੈਂਕ ’ਚ ਫਿਲਸਤੀਨੀ ਸਮੂਹਾਂ ਨੇ 3 ਲੋਕਾਂ ਦੀ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ, ਉਸ ਸਮੇਂ ਲੋਕ ਰੌਲਾ ਪਾ ਰਹੇ ਸਨ ਕਿ ਤੁਸੀਂ ਗੱਦਾਰ ਹੋ, ਤੁਸੀਂ ਜਾਸੂਸ ਹੋ ਅਤੇ ਤੁਹਾਡਾ ਸਿਰ ਕਲਮ ਕੀਤਾ ਜਾਣਾ ਚਾਹੀਦਾ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਫੋਟੋਆਂ ਅਤੇ ਵੀਡੀਓ ’ਚ ਲੋਕਾਂ ਦੀ ਭੀੜ ਨੂੰ ਤੁਲਕਰਮ ’ਚ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ, ਜਿੱਥੇ 2 ਲੋਕਾਂ ਨੂੰ ਖੰਬੇ ’ਤੇ ਲਟਕਾ ਦਿੱਤਾ ਗਿਆ ਸੀ, ਜਦਕਿ ਤੀਜੇ ਵਿਅਕਤੀ ਦੀ ਹੱਤਿਆ ਜੇਨਿਨ ’ਚ ਹੋਈ। ਇਹ ਘਟਨਾ ਉਸ ਸਮੇਂ ਹੋਈ ਹੈ, ਜਦੋਂ ਹਮਾਸ ਨੇ ਜੰਗਬੰਦੀ ਲਈ ਹੋਏ ਇਕ ਸਮਝੌਤੇ ਤਹਿਤ ਬੰਧਕਾਂ ਨੂੰ ਰਿਹਾਅ ਕੀਤਾ। ਤੁਲਕਰਮ ’ਚ ਮਾਰੇ ਗਏ ਲੋਕਾਂ ਦੀ ਪਛਾਣ 31 ਸਾਲਾ ਹਮਜ਼ਾ ਮੁਬਾਰਕ ਅਤੇ 29 ਸਾਲਾ ਆਜ਼ਮ ਜੁਬਰਾ ਵਜੋਂ ਹੋਈ ਹੈ। ਇਨ੍ਹਾਂ ਲੋਕਾਂ ਨੇ ਕਥਿਤ ਤੌਰ ’ਤੇ ਇਕ ਵੀਡੀਓ ’ਚ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ ਆਈ. ਡੀ. ਐੱਫ. ਦੀ ਮਦਦ ਲਈ ਪੈਸਾ ਮਿਲਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਖੱਡ 'ਚ ਡਿੱਗੀ ਸਕੂਲ ਬੱਸ, ਇਕ ਦੀ ਮੌਤ ਤੇ 20 ਜ਼ਖ਼ਮੀ

ਹਮਾਸ ਬੰਧਕਾਂ ਨੂੰ ਰਿਹਾਅ ਕਰਨ ’ਤੇ ਸਹਿਮਤ

ਕਤਰ ਅਤੇ ਮਿਸਰ ਦੇ ਵਾਰਤਾਕਾਰਾਂ ਨੇ ਕਿਹਾ ਹੈ ਕਿ ਹਮਾਸ ਨੇ ਇਜ਼ਰਾਈਲ ’ਚ ਕੈਦ 39 ਫਿਲਸਤੀਨੀਆਂ ਦੀ ਰਿਹਾਈ ਦੇ ਬਦਲੇ 13 ਇਜ਼ਰਾਈਲੀ ਅਤੇ 7 ਵਿਦੇਸ਼ੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਹਮਾਸ ਨੇ ਬੰਧਕਾਂ ਦੀ ਰਿਹਾਈ ’ਚ ਦੇਰੀ ਕਰਦੇ ਹੋਏ ਕਿਹਾ ਸੀ ਕਿ ਇਜ਼ਰਾਈਲ ਨੇ ਅਦਲਾ-ਬਦਲੀ ਲਈ ਤੈਅ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਹੈ। ਇਜ਼ਰਾਈਲ-ਹਮਾਸ ਵਿਚਾਲੇ ਚਾਰ ਦਿਨਾ ਜੰਗਬੰਦੀ ਦਾ ਸ਼ਨੀਵਾਰ ਨੂੰ ਦੂਜਾ ਦਿਨ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News