Hamas Attack: ਮ੍ਰਿਤਕਾਂ ਦੀ ਗਿਣਤੀ 1100 ਤੋਂ ਪਾਰ, ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ 'Complete Siege' ਦਾ ਹੁਕਮ
Monday, Oct 09, 2023 - 10:34 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਸਰਕਾਰ ਨੇ ਰਸਮੀ ਤੌਰ 'ਤੇ ਜੰਗ ਦਾ ਐਲਾਨ ਕਰ ਦਿੱਤਾ ਹੈ ਅਤੇ ਹਮਾਸ ਦੇ ਅਚਾਨਕ ਹਮਲੇ ਦਾ ਬਦਲਾ ਲੈਣ ਲਈ "ਮਹੱਤਵਪੂਰਨ ਫ਼ੌਜੀ ਕਦਮ" ਚੁੱਕਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਗਾਜ਼ਾ ਪੱਟੀ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਹੈ। ਇਸ ਟਕਰਾਅ 'ਚ ਦੋਵਾਂ ਪਾਸਿਆਂ ਤੋਂ ਮਰਨ ਵਾਲਿਆਂ ਦੀ ਗਿਣਤੀ 1100 ਨੂੰ ਪਾਰ ਕਰ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਐਤਵਾਰ ਦੇਰ ਰਾਤ ਤੱਕ ਇਜ਼ਰਾਇਲੀ ਹਵਾਈ ਹਮਲਿਆਂ 'ਚ ਗਾਜ਼ਾ 'ਚ 159 ਘਰ ਤਬਾਹ ਹੋ ਗਏ ਅਤੇ 1210 ਹੋਰ ਘਰ ਨੁਕਸਾਨੇ ਗਏ। ਗਾਜ਼ਾ ਦੇ ਬੇਘਰ ਹੋਏ ਲੋਕਾਂ ਦੀ ਗਿਣਤੀ 1,23,000 ਤੋਂ ਵੱਧ ਹੋ ਗਈ ਹੈ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਸੰਘਰਸ਼ ਨੂੰ ਰੋਕਣ ਲਈ ਅਮਰੀਕਾ ਨੇ ਬੀਜਿੰਗ ਤੋਂ ਮੰਗੀ ਮਦਦ, ਕਿਹਾ- ਈਰਾਨ ਨਾਲ ਗੱਲ ਕਰੇ ਚੀਨ
ਗਾਜ਼ਾ ਪੱਟੀ ਵਿੱਚ ਹਮਾਸ ਦੁਆਰਾ ਵੱਡੀ ਗਿਣਤੀ 'ਚ ਇਜ਼ਰਾਈਲੀ ਸੈਨਿਕਾਂ ਅਤੇ ਨਾਗਰਿਕਾਂ ਖਾਸ ਕਰਕੇ ਔਰਤਾਂ ਨੂੰ ਵੀ ਬੰਧਕ ਬਣਾਇਆ ਜਾ ਰਿਹਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਪੱਟੀ ਦੀ 'ਪੂਰਨ ਘੇਰਾਬੰਦੀ' (Complete Siege) ਕਰਨ ਦਾ ਹੁਕਮ ਦਿੰਦਿਆਂ ਕਿਹਾ ਹੈ ਕਿ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਕੱਟਣੀ ਚਾਹੀਦੀ ਹੈ ਤੇ ਭੋਜਨ ਅਤੇ ਬਾਲਣ ਨੂੰ ਉੱਥੇ ਪਹੁੰਚਣ ਤੋਂ ਰੋਕਣਾ ਚਾਹੀਦਾ ਹੈ। ਸਾਲ 2007 'ਚ ਹਮਾਸ ਵੱਲੋਂ ਵਿਰੋਧੀ ਫਿਲਸਤੀਨੀ ਫ਼ੌਜਾਂ ਤੋਂ ਸੱਤਾ ਖੋਹਣ ਤੋਂ ਬਾਅਦ ਇਜ਼ਰਾਈਲ ਅਤੇ ਮਿਸਰ ਨੇ ਗਾਜ਼ਾ 'ਤੇ ਵੱਖ-ਵੱਖ ਪੱਧਰ ਦੀਆਂ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਮੌਤ, ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਸੀ ਵਿਦੇਸ਼
ਇਕ ਰਿਪੋਰਟ ਦੇ ਅਨੁਸਾਰ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਜੋਨਾਥਨ ਕੋਨਰੀਕਸ ਨੇ ਕਿਹਾ ਕਿ ਕੁਝ ਜ਼ਿੰਦਾ ਹਨ ਅਤੇ ਕੁਝ ਨੂੰ ਮਰੇ ਹੋਏ ਮੰਨ ਲਿਆ ਗਿਆ ਹੈ। ਇਕ ਗੈਰ-ਲਾਭਕਾਰੀ ਸੰਗਠਨ ਇਜ਼ਰਾਈਲ ਵਾਰ ਰੂਮ ਦੇ ਅਧਿਕਾਰਤ ਖਾਤੇ ਨੇ ਯੁੱਧ ਦੌਰਾਨ ਹਮਾਸ ਦੁਆਰਾ ਅਗਵਾ ਕੀਤੀਆਂ ਔਰਤਾਂ ਅਤੇ ਪੁਰਸ਼ਾਂ ਦੀਆਂ ਫੋਟੋਆਂ ਸਾਂਝੀਆਂ ਕਰਨ ਲਈ ਮਾਈਕ੍ਰੋਬਲਾਗਿੰਗ ਸਾਈਟ ਐਕਸ ਦਾ ਸਹਾਰਾ ਲਿਆ। ਉਨ੍ਹਾਂ ਐਕਸ 'ਤੇ ਲਾਪਤਾ ਇਜ਼ਰਾਈਲੀਆਂ ਦੀਆਂ ਫੋਟੋਆਂ ਦੇ ਨਾਲ ਲਿਖਿਆ "ਅਜਿਹਾ ਲੱਗਦਾ ਹੈ ਕਿ ਹਮਾਸ ਨੇ ਜ਼ਿਆਦਾਤਰ ਔਰਤਾਂ ਨੂੰ ਅਗਵਾ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ ਕਿ ਹਮਾਸ ਲੜਾਕੇ ਬਲਾਤਕਾਰ ਨੂੰ ਜੰਗ ਦੇ ਹਥਿਆਰ ਵਜੋਂ ਵਰਤ ਰਹੇ ਹਨ। ਇਨ੍ਹਾਂ ਵਹਿਸ਼ੀ ਲੋਕਾਂ ਲਈ ਕੋਈ ਰਹਿਮ ਨਹੀਂ ਹੋਣਾ ਚਾਹੀਦਾ।"
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8