ਇਹਨਾਂ ਪੰਜ ਦੇਸ਼ਾਂ 'ਚ ਵੱਸਦੀ ਹੈ ਦੁਨੀਆ ਦੀ ਤਕਰੀਬਨ ਅੱਧੀ ਆਬਾਦੀ, ਭਾਰਤ ਵੀ ਹੈ ਸ਼ਾਮਲ

02/16/2020 6:41:52 PM

ਟੋਰਾਂਟੋ- ਅੱਜ ਦੇ ਸਮੇਂ ਵਿਚ ਕਿਸੇ ਦੇਸ਼ ਦੀ ਆਬਾਦੀ ਉਸ ਦੇਸ਼ ਦੀ ਅਰਥਵਿਵਸਥਾ ਤੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਿਰਫ ਪੰਜ ਦੇਸ਼ ਹੀ ਦੁਨੀਆਂ ਦੀ ਤਕਰੀਬਨ ਅੱਧੀ ਆਬਾਦੀ ਲਈ ਬੈਠੇ ਹਨ, ਜਿਹਨਾਂ ਵਿਚੋਂ ਇਕ ਭਾਰਤ ਹੈ।

'ਵਰਲਡ ਓ ਮੈਟਰ' ਨਾਂ ਦੀ ਇਕ ਵੈੱਬਸਾਈਟ ਮੁਤਾਬਕ ਸਾਲ 2020 ਦੀ ਸ਼ੁਰੂਆਤ ਵਿਚ ਹੀ ਦੁਨੀਆ ਦੀ ਆਬਾਦੀ 7.76 ਅਰਬ ਤੋਂ ਪਾਰ ਹੋ ਗਈ ਹੈ। ਜੇਕਰ ਇਸ ਦੌਰਾਨ ਚੋਟੀ ਦੀ ਆਬਾਦੀ ਵਾਲੇ ਸਿਰਫ ਪੰਜ ਦੇਸ਼ਾਂ ਦੀ ਗੱਲ ਕੀਤੀ ਜਾਵੇਂ ਤਾਂ ਇਹਨਾਂ ਦੇਸ਼ਾਂ ਵਿਚ ਹੀ ਦੁਨੀਆ ਦੀ 46.76 ਫੀਸਦੀ ਆਬਾਦੀ ਰਹਿੰਦੀ ਹੈ। ਇਹਨਾਂ ਚੋਟੀ ਦੇ ਦੇਸ਼ਾਂ ਵਿਚ ਪਹਿਲੇ ਨਬੰਰ 'ਤੇ ਚੀਨ ਤੇ ਦੂਜੇ ਨੰਬਰ ਤੇ ਭਾਰਤ ਹੈ। ਇਸ ਦੇ ਨਾਲ ਹੀ ਚੋਟੀ ਦੀ ਆਬਾਦੀ ਵਾਲੇ ਪੰਜ ਦੇਸ਼ਾਂ ਵਿਚ ਅਮਰੀਕਾ, ਇੰਡੋਨੇਸ਼ੀਆ ਤੇ ਪਾਕਿਸਤਾਨ ਲੜੀਵਾਦ ਤੀਜੇ, ਚੌਥੇ ਤੇ ਪੰਜਵੇਂ ਨੰਬਰ 'ਤੇ ਹਨ।

ਚੋਟੀ ਦੀ ਆਬਾਦੀ ਵਾਲੇ ਪੰਜ ਦੇਸ਼

ਦੇਸ਼ ਆਬਾਦੀ ਫੀਸਦੀ ਖੇਤਰਫਲ
ਚੀਨ 1,43,93,23,776 (18.47 ਫੀਸਦੀ) (97,06,961)
ਭਾਰਤ 1,38,00,04,385 (17.70 ਫੀਸਦੀ) (32,87,590)
ਅਮਰੀਕਾ 33,10,02,651 (4.25 ਫੀਸਦੀ) (93,72,610)
ਇੰਡੋਨੇਸ਼ੀਆ 27,24,36,536 (3.51 ਫੀਸਦੀ) (19,04,569)
ਪਾਕਿਸਤਾਨ 22,08,92,340 (2.83 ਫੀਸਦੀ) (8,81,912)

ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਦੀ ਆਬਾਦੀ
ਉਥੇ ਹੀ ਰੂਸ ਤੇ ਕੈਨੇਡਾ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਹਨ। ਇਹਨਾਂ ਦੋਵਾਂ ਦੇਸ਼ਾਂ ਦਾ ਕੁੱਲ ਇਲਾਕਾ ਚੋਟੀ ਦੀ ਆਬਾਦੀ ਵਾਲੇ ਪੰਜਾਂ ਦੇਸ਼ਾਂ ਨਾਲੋਂ ਜ਼ਿਆਦਾ ਹੈ ਪਰ ਜੇਕਰ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹਨਾ ਦੋਵਾਂ ਦੇਸ਼ਾਂ ਵਿਚ ਦੁਨੀਆ ਦੀ ਕੁੱਲ ਆਬਾਦੀ ਦੇ ਸਿਰਫ 2.35 ਫੀਸਦੀ ਲੋਕ ਹੀ ਰਹਿੰਦੇ ਹਨ।

ਦੇਸ਼ ਆਬਾਦੀ ਫੀਸਦੀ ਖੇਤਰਫਲ
ਰੂਸ 14,59,34,462 (1.87 ਫੀਸਦੀ) (1,70,98,242)
ਕੈਨੇਡਾ 3,77,42,154 (0.48 ਫੀਸਦੀ) (99,84,670)

 


Baljit Singh

Content Editor

Related News