ਮਨਫੀ 30 ਡਿਗਰੀ ਪਾਰੇ ''ਚ ਹਾਫ ਮੈਰਾਥਨ ਦੌੜੇ 200 ਦੌੜਾਕ
Monday, Feb 04, 2019 - 05:06 PM (IST)

ਐਡਮੋਂਟਨ (ਏਜੰਸੀ)- ਐਡਮੋਂਟਨ ਵਿਚ ਮਨਫੀ 30 ਡਿਗਰੀ ਤਾਪਮਾਨ ਦੇ ਬਾਵਜੂਦ ਹਾਫ ਮੈਰਾਥਨ ਵਿਚ 200 ਦੌੜਾਕ ਨੇ ਹਿੱਸਾ ਲਿਆ ਅਤੇ ਆਪਣੀ ਦੌੜ ਪੂਰੀ ਕੀਤੀ। ਐਤਵਾਰ ਨੂੰ ਐਡਮੋਂਟਨ ਵਿਖੇ ਕਰਵਾਈ ਗਈ ਹਾਈਪੋਥਰਮਿਕ ਹਾਫ ਮੈਰਾਥਨ ਵਿਚ ਤਕਰੀਬਨ 200 ਲੋਕਾਂ ਨੇ ਹਿੱਸਾ ਲਿਆ। 21 ਕਿਲੋਮੀਟਰ ਦੀ ਦੌੜ ਨੂੰ ਸਵੇਰੇ 8 ਵਜੇ ਸ਼ੁਰੂ ਕੀਤਾ ਗਿਆ, ਜਿਸ ਵਿਚ ਦੌੜਾਕਾਂ ਕੋਲ ਇਹ ਬਦਲ ਸਨ ਕਿ ਉਹ 10 ਕਿਲੋਮੀਟਰ ਦੌੜ 9 ਵਜੇ ਤੱਕ ਖਤਮ ਕਰਨ ਜਾਂ ਫਿਰ 5 ਕਿਲੋਮੀਟਰ ਦੀ ਦੌੜ 10 ਵਜੇ ਤੱਕ ਖਤਮ ਕਰਨ। ਕਿਮ ਬਲੈਕ ਏਰੀਆ ਮੈਨੇਜਰ ਨੇ ਐਡਮੋਂਟਨ ਵਿਚ ਰਨਿੰਗ ਰੂਮ ਵਿਚ ਕਿਹਾ ਕਿ ਇਹ ਉਸ ਦੀ 10 ਸਾਲਾਂ ਵਿਚ ਪਹਿਲੀ ਦੌੜ ਹੈ, ਜਿਸ ਵਿਚ ਦੌੜ ਕੇ ਕਰਕੇ ਉਸ ਨੂੰ ਤਸੱਲੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਹਾਫ ਮੈਰਾਥਨ ਦੌੜ ਕੇ ਤੁਹਾਨੂੰ ਖੁਦ 'ਤੇ ਮਾਣ ਮਹਿਸੂਸ ਹੋਵੇਗਾ ਅਤੇ ਤੁਹਾਨੂੰ ਲੱਗੇਗਾ ਕਿ ਤੁਸੀਂ ਸਖ਼ਤ ਮਿਹਨਤ ਕੀਤੀ ਹੈ। ਹਿਊਗੋ ਦੇ ਰੋਸਨੇ ਜੋ ਕਿ ਸਾਊਫ ਅਫਰੀਕਾ ਤੋਂ ਹਨ, ਨੇ 21 ਕਿਲੋਮੀਟਰ ਦੀ ਆਪਣੀ ਹਾਫ ਮੈਰਾਥਨ ਦੌੜ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਤਜ਼ਰਬਾ ਬਹੁਤ ਖਾਸ ਹੈ ਕਿਉਂਕਿ ਮੈਂ ਇਸ ਨੂੰ ਕਾਫੀ ਇੰਜੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਕ ਦੌੜਾਕ ਹੋਣ ਦੇ ਨਾਅਤੇ ਉਨ੍ਹਾਂ ਨੂੰ ਹਰ ਮੌਸਮ ਦਾ ਆਦੀ ਹੋਣਾ ਚਾਹੀਦਾ ਹੈ। ਡੀ ਰੋਜ਼ਨੇ ਨੇ ਉਨ ਦੀਆਂ ਜੁਰਾਬਾਂ ਅਤੇ ਲੰਬੀ ਪੈਂਟ ਪਹਿਨੀ ਸੀ। ਦੌੜਾਕਾਂ ਨੂੰ ਹਾਈਪੋਥਰਮਿਕ ਕਿੱਟ ਦੇ ਨਾਲ ਵਾਰਮਰ ਵੀ ਦਿੱਤੇ ਜਾਂਦੇ ਹਨ।