ਕੈਂਸਰ ਖਤਮ ਕਰਨ ''ਚ ਸਹਾਇਕ ਸਾਬਿਤ ਹੋ ਸਕਦੀ ਹੈ ਹਲਦੀ

Tuesday, Aug 07, 2018 - 07:17 PM (IST)

ਕੈਂਸਰ ਖਤਮ ਕਰਨ ''ਚ ਸਹਾਇਕ ਸਾਬਿਤ ਹੋ ਸਕਦੀ ਹੈ ਹਲਦੀ

ਵਾਸ਼ਿੰਗਟਨ— ਭਾਰਤੀ ਮਸਾਲਿਆਂ ਦਾ ਇਕ ਅਹਿਮ ਹਿੱਸਾ ਹਲਦੀ ਦਾ ਸੱਤ ਆਸਾਨੀ ਨਾਲ ਘੁਲ ਕੇ ਟਿਊਮਰ ਤੱਕ ਪਹੁੰਚ ਜਾਂਦਾ ਹੈ ਤੇ ਕੈਂਸਰ ਕੋਸ਼ਿਕਾਵਾਂ ਨੂੰ ਖਤਮ ਕਰਦਾ ਹੈ। ਹਲਦੀ ਦਾ ਮੈਡੀਕਲੀ ਇਲਾਜ 'ਚ ਕਾਫੀ ਮਹੱਤਵ ਹੈ ਤੇ ਬਿਨਾਂ ਪੱਕੇ ਮਾਸ 'ਚ ਰੋਗਾਯੁਆਂ ਨੂੰ ਖਤਮ ਕਰਨ 'ਚ ਕਾਰਗਰ ਹੈ। ਹਾਲ 'ਚ ਵਿਗਿਆਨੀਆਂ ਨੇ ਪਤਾ ਲਾਇਆ ਹੈ ਕਿ ਹਲਦੀ ਤੋਂ ਵੱਖ ਕੀਤੇ ਜਾਣ ਵਾਲੇ ਕੁਦਰਤੀ ਰੂਪ ਨਾਲ ਪਾਏ ਜਾਣ ਵਾਲੇ ਪਦਾਰਥ ਕਰਕਿਊਨਿਮ ਕੈਂਸਰ ਕੋਸ਼ਿਕਾਵਾਂ ਨੂੰ ਖਤਮ ਕਰਨ ਦਾ ਇਕ ਪ੍ਰਭਾਵੀ ਏਜੇਂਟ ਹੈ।
ਯੂਨੀਵਰਸਿਟੀ ਆਫ ਇਲੀਨੋਇਸ 'ਚ ਐਸੋਸੀਏਟ ਪ੍ਰੋਫੈਸਰ ਦੀਪਾਂਜਨ ਪਾਨ ਨੇ ਦੱਸਿਆ ਕਿ ਹੁਣ ਤੱਕ ਕਰਕਿਊਮਿਨ ਦਾ ਪੂਰਾ ਫਾਇਦਾ ਨਹੀਂ ਲਿਆ ਜਾ ਸਕਿਆ ਸੀ ਕਿਉਂਕਿ ਇਹ ਪਾਣੀ 'ਚ ਪੂਰੀ ਤਰਾਂ ਨਹੀਂ ਘੁਲ ਸਕਦੀ। ਪਾਨ ਦੇ ਨਾਲ ਕੰਮ ਕਰਨ ਵਾਲੇ ਪੋਸਟ-ਡਾਕਟੋਰਲ ਖੋਝਕਾਰ ਸੰਤੋਸ਼ ਮਿਸ਼ਰਾ ਨੇ ਕਿਹਾ ਕਿ ਦਵਾਈ ਦੇਣ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਪਾਣੀ 'ਚ ਘੁਲਣਸ਼ੀਲ ਹੋਵੇ ਨਹੀਂ ਤਾਂ ਉਹ ਖੂਨ 'ਚ ਮਿਲੇਗੀ ਨਹੀਂ। ਅਮਰੀਕਾ 'ਚ ਯੂਟਾ ਯੂਨੀਵਰਸਿਟੀ ਦੇ ਖੋਜਕਾਰਾਂ ਸਣੇ ਹੋਰਾਂ ਖੋਜਕਾਰਾਂ ਨੇ ਪਲੈਟਿਨਮ ਦੀ ਮਦਦ ਨਾਲ ਅਜਿਹੀ ਪ੍ਰਕਿਰਿਆ ਤਿਆਰ ਕੀਤੀ ਹੈ ਜੋ ਕਰਕਿਊਮਿਨ ਦੀ ਘੁਲਣਸ਼ੀਲਤਾ ਸੰਭਵ ਬਣਾਉਂਦੀ ਹੈ।


Related News