ਇਸ ਦੇਸ਼ ਦੇ ਲੋਕ ਖਾਂਦੇ ਨੇ ਮਿੱਟੀ ਦੀ ਬਣੀ ਰੋਟੀ, ਸਹਿਵਾਗ ਨੇ ਲੋਕਾਂ ਨੂੰ ਕੀਤੀ ਇਹ ਅਪੀਲ

Saturday, Jun 23, 2018 - 09:51 AM (IST)

ਇਸ ਦੇਸ਼ ਦੇ ਲੋਕ ਖਾਂਦੇ ਨੇ ਮਿੱਟੀ ਦੀ ਬਣੀ ਰੋਟੀ, ਸਹਿਵਾਗ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਪੋਰਟ-ਓ-ਪ੍ਰਿੰਸ— ਦੁਨੀਆ ਵਿਚ ਸੈਂਕੜੇ ਅਜਿਹੇ ਲੋਕ ਹਨ, ਜੋ ਭੁੱਖਮਰੀ ਕਾਰਨ ਰੋਜ਼ ਮਰ ਰਹੇ ਹਨ। ਇਨ੍ਹਾਂ ਲੋਕਾਂ ਨੂੰ 2 ਵਕਤ ਦਾ ਖਾਣਾ ਵੀ ਨਸੀਬ ਨਹੀਂ ਹੋ ਰਿਹਾ। ਇਸੇ ਤਰ੍ਹਾਂ ਕੈਰੇਬੀਅਨ ਆਈਲੈਂਡ ਹੈਤੀ ਵੀ ਅਜਿਹਾ ਹੀ ਦੇਸ਼ ਹੈ, ਜਿੱਥੇ ਹਾਲਾਤ ਇੰਨੇ ਬਦਤਰ ਹਨ ਕਿ ਲੋਕਾਂ ਨੂੰ ਖਾਣ ਲਈ ਕੁੱਝ ਵੀ ਨਹੀਂ ਮਿਲ ਰਿਹਾ ਹੈ ਅਤੇ ਇਹ ਲੋਕ ਮਜਬੂਰ ਹੋ ਕੇ ਚਿੱਕੜ ਦੀ ਰੋਟੀ ਬਣਾ ਕੇ ਖਾਅ ਰਹੇ ਹਨ। ਹੈਤੀ ਦੀ ਗਰੀਬੀ ਨੂੰ ਲੈ ਕੇ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਥੋਂ ਦੇ ਲੋਕ ਮਿੱਟੀ ਵਿਚ ਨਮਕ ਅਤੇ ਪਾਣੀ ਮਿਲਾ ਕੇ ਰੋਟੀ ਤਿਆਰ ਕਰ ਰਹੇ ਹਨ। ਇਸ ਤੋਂ ਬਾਅਦ ਉਹ ਇਸ ਚਿੱਕੜ ਦੀ ਰੋਟੀ ਨੂੰ ਧੁੱਪ ਵਿਚ ਸੁੱਕਣ ਲਈ ਰੱਖ ਦਿੰਦੇ ਹਨ। ਫਿਰ ਇਸ ਨੂੰ ਖਾ ਲੈਂਦੇ ਹਨ।

ਉਥੇ ਹੀ ਟੀਮ ਇੰਡੀਆ ਦੇ ਸਾਬਕਾ ਖਿਡਾਰੀ ਵਰਿੰਦਰ ਸਹਿਵਾਗ ਨੇ ਵੀ ਆਪਣੇ ਟਵਿੱਟਰ ਹੈਂਡਲ 'ਤੇ ਇਹ ਵੀਡੀਓ ਸ਼ੇਅਰ ਕਰ ਕੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ, 'ਗਰੀਬੀ! ਹੈਤੀ ਵਿਚ ਮਿੱਟੀ ਵਿਚ ਨਮਕ ਮਿਲਾ ਕੇ ਰੋਟੀਆਂ ਬਣਾਈਆਂ ਜਾਂਦੀਆਂ ਹਨ, ਜਿਸ ਨੂੰ ਉਥੋਂ ਦੇ ਲੋਕ ਖਾਅ ਰਹੇ ਹਨ। ਪਲੀਜ਼ ਪਲੀਜ਼ ਖਾਣੇ ਨੂੰ ਬਰਬਾਦ ਨਾ ਕਰੋ। ਕ੍ਰਿਪਾ ਕਰ ਕੇ ਲੋੜੀਵੰਦ ਲੋਕਾਂ ਨੂੰ ਵਾਧੂ ਭੋਜਨ ਦਾਨ ਕਰੋ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਹ ਦੇਸ਼ ਜ਼ਮੀਂਦਾਰਾਂ ਦੇ ਸਾਏ ਵਿਚ ਰਹਿੰਦਾ ਹੈ। ਇੱਥੇ ਕਰੀਬ 60.7 ਫੀਸਦੀ ਲੋਕ ਅਨਪੜ੍ਹ ਹਨ।


Related News