ਹੈਤੀ ''ਚ ਭੂਚਾਲ ਤੋਂ ਬਾਅਦ ਵੱਡੀ ਤਬਾਹੀ, 724 ਲੋਕਾਂ ਦੀ ਹੋਈ ਮੌਤ
Sunday, Aug 15, 2021 - 10:45 PM (IST)
ਪੋਰਟ ਆ ਪ੍ਰਿੰਸ -ਬੀਤੀ ਦਿਨੀਂ ਹੈਤੀ 'ਚ ਆਏ ਭੂਚਾਲ ਕਾਰਨ ਭਾਰੀ ਤਬਾਹੀ ਮਚ ਗਈ ਹੈ। 7.2 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਹੈਤੀ ਦੀਆਂ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ। ਭੂਚਾਲ ਕਾਰਨ ਹੁਣ ਤੱਕ 724 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2800 ਲੋਕ ਜ਼ਖਮੀ ਹੋ ਗਏ ਹਨ। ਉਥੇ ਹੀ ਦੂਜੇ ਪਾਸੇ ਬਚਾਅ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਜੋ ਢਹਿ-ਢੇਰੀ ਹੋਏ ਮਲਬੇ 'ਚੋ ਲੋਕਾਂ ਦੀ ਭਾਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਜਰਮਨੀ ਨੇ ਅਫਗਾਨਿਸਤਾਨ 'ਚ ਦੂਤਘਰ ਕੀਤਾ ਬੰਦ
ਸਥਾਨਕ ਮੀਡੀਆ ਮੁਤਾਬਕ ਭੂਚਾਲ ਕਾਰਨ ਹੋਈ ਤਬਾਹੀ ਪਿਛੋ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠਾਂ ਅਜੇ ਵੀ ਸੈਂਕੜੇਂ ਲੋਕ ਫਸੇ ਹੋਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਦੱਸ ਦੇਈਆ ਕਿ ਮੌਤਾਂ ਦੀ ਗਿਣਤੀ ਦਾ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਬੀਤੇ ਦਿਨ ਹੈਤੀ ਦੇ ਤੱਟਵਰਤੀ ਇਲਾਕਿਆਂ 'ਚ ਭੂਚਾਲ ਦੇ ਜ਼ਬਰਸਦਤ ਝਟਕੇ ਮਹਿਸੂਸ ਕੀਤੇ ਗਏ ਸਨ। ਮਾਹਰਾਂ ਮੁਤਾਬਕ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਜਿਸ ਨੇ ਹੈਤੀ ਦੇ ਤੱਟਵਰਤੀ ਇਲਾਕਿਆਂ ਦੀਆਂ ਕਈ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ।
ਇਹ ਵੀ ਪੜ੍ਹੋ : ਚੀਨੀ ਕੰਪਨੀ ਹੁਵਾਵੇਈ ਕਰ ਰਹੀ ਪਾਕਿ 'ਚ ਜਾਸੂਸੀ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ ਦਾ ਲੱਗਿਆ ਦੋਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।