ਚੀਨ-ਉੱਤਰ ਕੋਰੀਆ ਦੀ ਸਰਹੱਦ ''ਤੇ ਧਮਾਕੇ ਕਾਰਨ ਹਿੱਲੀ ਧਰਤੀ

Monday, Jun 17, 2019 - 07:57 PM (IST)

ਚੀਨ-ਉੱਤਰ ਕੋਰੀਆ ਦੀ ਸਰਹੱਦ ''ਤੇ ਧਮਾਕੇ ਕਾਰਨ ਹਿੱਲੀ ਧਰਤੀ

ਬੀਜਿੰਗ (ਏ.ਐਫ.ਪੀ.)- ਚੀਨ-ਉੱਤਰ ਕੋਰੀਆ ਸਰਹੱਦ ਨੇੜੇ ਸ਼ੱਕੀ ਧਮਾਕੇ ਕਾਰਨ ਸੋਮਵਾਰ ਨੂੰ ਝਟਕੇ  ਮਹਿਸੂਸ ਕੀਤੇ ਗਏ। ਚੀਨੀ ਭੂਚਾਲ ਵਿਗਿਆਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੰਪਨ ਤੋਂ ਸਿਰਫ ਇਕ ਘੰਟਾ ਪਹਿਲਾਂ ਸ਼ੀ ਚਿਨਫਿੰਗ ਦੀ ਉੱਤਰ ਕੋਰੀਆ ਦੀ ਆਗਾਮੀ ਯਾਤਰਾ ਦੀ ਖਬਰ ਆਈ ਸੀ। ਚੀਨੀ ਭੂਚਾਲ ਨੈਟਵਰਕ ਕੇਂਦਰ ਮੁਤਾਬਕ ਉੱਤਰੀ ਪੂਰਬੀ ਜਿਲਿਨ ਸੂਬੇ ਦੇ ਹੁਚੁਨ ਸ਼ਹਿਰ ਵਿਚ ਸਥਾਨਕ ਸਮੇਂ ਅਨੁਸਾਰ ਸ਼ਾਮ ਤਕਰੀਬਨ 7-38 ਮਿੰਟ 'ਤੇ 1.3 ਦੀ ਤੀਬਰਤਾ ਵਾਲੇ ਝਟਕੇ ਮਹਿਸੂਸ ਕੀਤੇ ਗਏ। 


author

Sunny Mehra

Content Editor

Related News