ਹੈਕਰਾਂ ਨੇ ਖਜ਼ਾਨਾ ਵਿਭਾਗ ਦੇ ਦਰਜਨਾਂ ਈਮੇਲ ਖਾਤਿਆਂ ’ਚ ਕੀਤੀ ਘੁਸਪੈਠ : ਸੈਨੇਟਰ
Wednesday, Dec 23, 2020 - 02:21 AM (IST)
ਵਾਸ਼ਿੰਗਟਨ-ਅਮਰੀਕਾ ਦੇ ਸਰਕਾਰੀ ਵਿਭਾਗਾਂ ਦੀ ਸੁਰੱਖਿਆ ’ਚ ਵੱਡੀ ਸੰਨ੍ਹ ਲਗਾਉਂਦੇ ਹੋਏ ਹੈਕਰਾਂ ਨੇ ਖਜ਼ਾਨਾ ਵਿਭਾਗ ਦੇ ਦਰਜਨਾਂ ਈਮੇਲ ਖਾਤਿਆਂ ’ਚ ਘੁਸਪੈਠ ਕਰ ਲਈ ਅਤੇ ਵਿਭਾਗ ਦੇ ਚੋਟੀ ਦੇ ਅਧਿਕਾਰੀਆਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸਿਸਟਮ ਤੱਕ ਪਹੁੰਚ ਗਏ। ਇਸ ਘਟਨਾ ਦੇ ਪਿਛੇ ਰੂਸ ਦਾ ਹੱਥ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਸੈਨੇਟਰ ਰਾਨ ਵਾਇਡਨ ਨੇ ਆਈ.ਆਰ.ਐੱਸ. ਅਤੇ ਖਜ਼ਾਨਾ ਵਿਭਾਗ ਵੱਲੋਂ ਸੈਨੇਟ ਦੀ ਵਿੱਤੀ ਕਮੇਟੀ ਨੂੰ ਦਿੱਤੀ ਗਈ ਬ੍ਰੀਫਿੰਗ ਤੋਂ ਬਾਅਦ ਹੈਕਿੰਗ ਦੇ ਸੰਬੰਧ ’ਚ ਇਹ ਨਵੀਂ ਜਾਣਕਾਰੀ ਉਪਲੱਬਧ ਕਰਵਾਈ ਹੈ।
ਇਹ ਵੀ ਪੜ੍ਹੋ -ਕ੍ਰਿਸਮਸ ਤੋਂ ਪਹਿਲਾਂ ਐਪਲ ਨੇ ਕੈਲੀਫੋਰਨੀਆ ਤੇ ਲੰਡਨ ’ਚ ਬੰਦ ਕੀਤੇ 50 ਤੋਂ ਵਧੇਰੇ ਸਟੋਰਸ
ਇਸ ਮਾਮਲੇ ’ਚ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਾਈਡੇਨ ਨੇ ਕਿਹਾ ਕਿ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਕਰਜ਼ਦਾਤਾਵਾਂ ਦੇ ਅੰਕੜੇ ਹੈਕਰਾਂ ਦੇ ਹੱਥ ਲੱਗੇ, ਹਾਲਾਂਕਿ ‘‘ਮਹੱਤਵਪੂਰਨ ਪ੍ਰਤੀਤ ਹੋ ਰਹੀ’’ ਇਸ ਘਟਨਾ ’ਚ ਖਜ਼ਾਨਾ ਵਿਭਾਗ ਦੇ ਦਫਤਰ ਬ੍ਰਾਂਚ ਅਤੇ ਦਰਜਨਾਂ ਈਮੇਲ ਤੱਕ ਪਹੁੰਚਣ ’ਚ ਉਹ ਕਾਮਯਾਬ ਰਹੇ। ਸੈਨੇਟਰ ਨੇ ਕਿਹਾ ਕਿ ਇਥੇ ਵਿਭਾਗ ਦੇ ਚੋਟੀ ਦੇ ਅਧਿਕਾਰੀ ਬੈਠਦੇ ਹਨ। ਬਾਈਡੇਨ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਲੱਗਦਾ ਹੈ ਕਿ ਅਮਰੀਕਾ ਦੇ ਸਰਕਾਰੀ ਸਰਵਰਾਂ ਦੀ ਕੂੰਜੀ (ਇਨਕ੍ਰਿਪਸ਼ਨ) ਦੀ ਵੀ ਚੋਰੀ ਹੋਈ ਹੈ। ਬਾਈਡੇਨ ਨੇ ਬਿਆਨ ’ਚ ਕਿਹਾ ਕਿ ਖਜ਼ਾਨਾ ਵਿਭਾਗ ਨੂੰ ਹੁਣ ਤੱਕ ਹੈਕਰਾਂ ਦੀਆਂ ਸਾਰੀਆਂ ਗਤੀਵਿਧੀਆਂ ਦਾ ਪਤਾ ਨਹੀਂ ਹੈ ਜਾਂ ਠੀਕ ਤੌਰ ’ਤੇ ਕੀ ਸੂਚਨਾਵਾਂ ਚੋਰੀ ਹੋਈਆਂ ਹਨ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।