H-1B ਵੀਜ਼ੇ ਵਾਲਿਆਂ ਦੇ US ਸਿਟੀਜ਼ਨ ਬੱਚਿਆਂ ਲਈ ਭਾਰਤ ਜਾਣਾ ਹੋਇਆ ਮੁਸ਼ਕਲ

Friday, May 15, 2020 - 07:43 AM (IST)

ਵਾਸ਼ਿੰਗਟਨ  ਡੀ. ਸੀ., (ਰਾਜ ਗੋਗਨਾ) – ਭਾਰਤ ਤੋਂ ਐੱਚ-1ਬੀ ਵੀਜ਼ੇ 'ਤੇ ਆਏ ਮਾਪਿਆਂ ਨੂੰ ਉਸ ਵੇਲੇ ਘਰ ਵਾਪਸੀ ਜਾਣ ਵਿਚ ਮੁਸ਼ਕਲ ਪੇਸ਼ ਆਈ, ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕਾ ਦੇ ਸਿਟੀਜ਼ਨ ਹੋਣ ਕਾਰਨ ਭਾਰਤ ਜਾਣ ਤੋਂ ਰੋਕ ਦਿੱਤਾ ਗਿਆ। ਇਸ ਕਰਕੇ ਮਾਪਿਆਂ ਵਲੋਂ ਵੀ ਭਾਰਤ ਜਾਣ ਤੋਂ ਜਵਾਬ ਦੇ ਦਿੱਤਾ ਹੈ, ਜਿਸ ਕਾਰਨ ਸਥਿਤੀ ਤਣਾਅਪੂਰਨ ਤੇ ਹਾਸੋਹੀਣੀ ਬਣ ਗਈ ਹੈ। ਭਾਰਤੀ ਅੰਬੈਸੀ ਨਾਲ ਐੱਚ-1ਬੀ ਵੀਜ਼ੇ ਵਾਲਿਆਂ ਨੇ ਸੰਪਰਕ ਕਰਨ ਉਪਰੰਤ ਦੱਸਿਆ ਕਿ ਅੰਬੈਸੀ ਨੇ ਹੱਥ ਝਾੜ ਦਿੱਤਾ ਕਿ ਇਹ ਭਾਰਤ ਸਰਕਾਰ ਦਾ ਫੈਸਲਾ ਹੈ, ਅਸੀਂ ਕੁਝ ਨਹੀਂ ਕਰ ਸਕਦੇ।

ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਪੜ੍ਹੇ-ਲਿਖੇ ਨੌਜਵਾਨ ਅਮਰੀਕਾ ਵਿਚ ਭਾਰਤ ਤੋਂ ਆਈ. ਟੀ. ਦੀ ਨੌਕਰੀ ਲਈ ਆਏ ਸਨ, ਉਨ੍ਹਾਂ ਦੇ ਬੱਚੇ ਇੱਥੇ ਪੈਦਾ ਹੋਏ ਹਨ, ਕੋਈ ਦੋ ਸਾਲ ਦਾ ਹੈ, ਕੋਈ ਤਿੰਨ ਸਾਲ ਦਾ ਹੈ। ਕਨੂੰਨੀ ਤੌਰ 'ਤੇ ਉਹ ਇੱਥੇ ਪੈਦਾ ਹੋਣ ਕਰਕੇ ਅਮਰੀਕਾ ਦੇ ਸਿਟੀਜ਼ਨ ਬਣ ਗਏ ਹਨ। ਉਨ੍ਹਾਂ ਦਾ ਕੀ ਕਸੂਰ ਹੈ ਜੋ ਭਾਰਤ ਜਾਣ ਤੋਂ ਵਰਜਿਆ ਜਾ ਰਿਹਾ ਹੈ? 

ਕੋਰੋਨਾ ਵਾਇਰਸ ਕਰਕੇ ਐੱਚ-1ਬੀ ਵੀਜ਼ੇ ਵਾਲਿਆਂ ਨੂੰ ਨੌਕਰੀ ਤੋਂ ਵਾਂਝਿਆ ਹੋਣਾ ਪਿਆ ਹੈ। ਉਨ੍ਹਾਂ ਭਾਰਤ ਜਾਣ ਲਈ ਪਹਿਲ ਕਦਮੀ ਕੀਤੀ ਪਰ ਉਨ੍ਹਾਂ ਦੇ ਬੱਚਿਆਂ ਦੇ ਸਿਟੀਜ਼ਨ ਹੋਣ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਅਮਰੀਕਾ ਦੇ ਸਿਟੀਜ਼ਨ ਹੋਣ ਨਾਤੇ ਉਨ੍ਹਾਂ 'ਤੇ ਰੋਕ ਲਗਾ ਦਿੱਤੀ ਹੈ। ਮਾਪਿਆਂ ਦੀ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੂੰ ਬੇਨਤੀ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਕੋਰੋਨਾ ਵਾਇਰਸ ਕਰਕੇ ਚਲੀਆਂ ਗਈਆਂ ਹਨ। ਉਨ੍ਹਾਂ ਦਾ ਅਮਰੀਕਾ ਰਹਿਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਨਾਲ ਹੀ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਭਾਰਤ ਸਰਕਾਰ ਨੂੰ ਇਸ ਸਥਿਤੀ ਨੂੰ ਪਹਿਲ ਦੇ ਅਧਾਰ 'ਤੇ ਸਪੈਸ਼ਲ ਪ੍ਰਵਾਨਗੀ ਦੇ ਕੇ ਇਨ੍ਹਾਂ ਮਾਪਿਆਂ ਨੂੰ ਬੱਚਿਆਂ ਸਮੇਤ ਭਾਰਤ ਭੇਜਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ। ਭਾਰਤੀ ਅੰਬੈਸੀ ਇਸ ਮੁਸ਼ਕਲ ਨੂੰ ਹੱਲ ਕਰੇ, ਅਜਿਹਾ ਨਾ ਹੋਵੇ ਕਿ ਇਹ ਮਾਪੇ ਅਤੇ ਬੱਚੇ ਅੰਬੈਸੀ ਸਾਹਮਣੇ ਧਰਨੇ ਲਾਉਣ ਨੂੰ ਮਜ਼ਬੂਰ ਹੋ ਜਾਣ। ਹਾਲ ਦੀ ਘੜੀ ਇਸ ਸਥਿਤੀ ਨਾਲ ਮਾਪੇ ਬਹੁਤ ਮੁਸ਼ਕਲ ਵਿੱਚ ਹਨ।


Lalita Mam

Content Editor

Related News