H1B ਵੀਜ਼ਾ ਧਾਰਕ ਕਰਮਚਾਰੀਆਂ ਦਾ ਬਕਾਇਆ ਚੁਕਾਉਣ ਲਈ ਰਾਜ਼ੀ ਹੋਈ ਅਮਰੀਕੀ ਕੰਪਨੀ
Thursday, Jun 06, 2019 - 02:52 AM (IST)
ਵਾਸ਼ਿੰਗਟਨ - ਇਕ ਅਮਰੀਕੀ ਰੁਜ਼ਗਾਰ ਸੇਵਾ ਕੰਪਨੀ ਨੇ ਲਗਭਗ 600 ਐੱਚ-1ਬੀ ਵੀਜ਼ਾ ਧਾਰਕ ਕਰਮਚਾਰੀਆਂ ਦਾ ਕਰੀਬ 11 ਲੱਖ ਡਾਲਰ ਦਾ ਬਕਾਇਆ ਭੁਗਤਾਨ ਕਰਨ ਲਈ ਸਹਿਮਤੀ ਵਿਅਕਤ ਕੀਤੀ ਹੈ। ਇਨਾਂ 'ਚ ਵੱਡੀ ਗਿਣਤੀ 'ਚ ਭਾਰਤੀ ਆਈ. ਟੀ. ਪ੍ਰੋਫੈਸ਼ਨਲ ਹਨ। ਇਹ ਫੈਸਲਾ ਲੇਬੋਰਸ ਵੇਜ ਐਂਡ ਓਵਰ ਡਿਵੀਜ਼ਨ ਵਿਭਾਗ ਦੀ ਇਕ ਜਾਂਚ ਤੋਂ ਬਾਅਦ ਲਿਆ ਗਿਆ ਹੈ, ਜਿਸ 'ਚ ਪਾਇਆ ਗਿਆ ਸੀ ਕਿ ਛੁੱਟੀ ਦੌਰਾਨ ਕੰਮ ਬੰਦ ਹੋ ਜਾਣ 'ਤੇ ਪਾਪੁਲਸ ਗਰੁੱਪ ਐੱਚ-1ਬੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਸਕਿਆ ਸੀ। ਬਕਾਇਆ ਤਨਖਾਹ ਭੁਗਤਾਨ ਕਰਨ ਤੋਂ ਇਲਾਵਾ ਟ੍ਰਾਇ, ਮਿਸ਼ੀਗਨ 'ਚ ਸਥਿਤ ਪਾਪੁਲਸ ਗਰੁੱਪ ਪ੍ਰੋਗਰਾਮ ਦੀਆਂ ਲੋੜਾਂ ਦੇ ਤਹਿਤ ਯਕੀਨਨ ਕਰਨ ਲਈ ਪਿਛਲੇ ਅਤੇ ਵਰਤਮਾਨ ਪੇਰੋਲ ਰਿਕਾਰਡ ਦੀ ਸਮੀਖਿਆ ਕਰੇਗਾ। ਇਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਹੈ ਕਿ ਸਾਰੇ 594 ਐੱਚ-1ਬੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਵਾਪਸ ਮਿਲ ਜਾਵੇਗੀ।
ਅਮਰੀਕੀ ਐੱਚ-1ਬੀ ਵੀਜ਼ਾ ਨੂੰ ਮਨਜ਼ੂਰੀ ਦੇਣ 'ਚ ਆਈ ਵੱਡੀ ਗਿਰਾਵਟ
ਅਮਰੀਕੀ ਅਧਿਕਾਰੀਆਂ ਮੁਤਾਬਕ 2018 'ਚ ਐੱਚ-1ਬੀ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਨੂੰ ਮਨਜ਼ੂਰੀ 'ਚ 0 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਵੀਜ਼ਾ ਭਾਰਤੀ ਆਈ. ਟੀ. ਪੇਸ਼ੇਵਰਾਂ 'ਚ ਮਸ਼ਹੂਰ ਮੰਨਿਆ ਜਾਂਦਾ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ. ਐੱਸ. ਸੀ. ਆਈ. ਐੱਸ.) ਨੇ ਵਿੱਤ ਸਾਲ 2018 'ਚ 3,35,000 ਐੱਚ-1ਬੀ ਵੀਜ਼ਾ ਨੂੰ ਮਨਜ਼ੂਰੀ ਦਿੱਤੀ, ਜਿਸ 'ਚ ਨਵੇਂ ਅਤੇ ਨਵਿਆਉਣਯੋਗ ਦੋਵੇਂ ਸ਼ਾਮਲ ਸਨ। ਯੂ. ਐੱਸ. ਸੀ. ਆਈ. ਐੱਸ. ਦੀ ਸਾਲਾਨਾ ਰਿਪੋਰਟ ਮੁਤਾਬਕ, 2017 ਦੇ ਪਿਛਲੇ ਵਿੱਤ ਸਾਲ 'ਚ ਇਹ 3,73,400 ਤੋਂ 10 ਘੱਟ ਸੀ। ਐੱਚ-1ਬੀ ਵੀਜ਼ਾ ਪ੍ਰਵਾਨਗੀ ਦਰ 2017 'ਚ 93 ਫੀਸਦੀ ਤੋਂ ਘੱਟ ਕੇ 2018 'ਚ 85 ਫੀਸਦੀ ਹੋ ਗਈ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਵਿਸ਼ਲੇਸ਼ਕ ਸਾਰਾ ਪਿਇਰਸ ਨੇ ਦਿ ਮਰਕਰੀ ਨਿਊਜ਼ ਦੇ ਹਵਾਲੇ ਤੋਂ ਕਿਹਾ ਕਿ ਇਸ ਪ੍ਰਸ਼ਾਸਨ ਨੇ ਐੱਚ-1ਬੀ ਪ੍ਰੋਗਰਾਮ ਦੇ ਇਸਤੇਮਾਲ 'ਤੇ ਰੋਕ ਲਾਉਣ ਲਈ ਰਣਨੀਤੀ ਬਣਾਈ ਹੈ ਅਤੇ ਇਹ ਯਤਨ ਹੁਣ ਅੰਕੜਿਆਂ 'ਚ ਦਿਖਾਈ ਦੇ ਰਹੇ ਹਨ।
ਐੱਚ-1ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ। ਇਹ ਕਿਸੇ ਕਰਮਚਾਰੀ ਨੂੰ ਅਮਰੀਕਾ 'ਚ 6 ਸਾਲ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ 'ਚ ਕੰਪਨੀਆਂ ਨੂੰ ਇਹ ਵੀਜ਼ਾ ਅਜਿਹੇ ਮਾਹਿਰ ਕਰਮਚਾਰੀਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ ਜਿਨਾਂ ਦੀ ਅਮਰੀਕਾ 'ਚ ਕਮੀ ਹੋਵੇ। ਇਸ ਵੀਜ਼ਾ ਦੇ ਲਈ ਕੁਝ ਸ਼ਰਤਾਂ ਵੀ ਹਨ। ਜਿਵੇਂ ਇਸ ਨੂੰ ਪਾਉਣ ਵਾਲੇ ਵਿਅਕਤੀ ਨੂੰ ਗ੍ਰੈਜੂਏਟ ਹੋਣ ਦੇ ਨਾਲ ਕਿਸੇ ਇਕ ਖੇਤਰ 'ਚ ਵਿਸ਼ੇਸ਼ ਯੋਗਤਾ ਵਾਲਾ ਹੋਣਾ ਚਾਹੀਦਾ ਹੈ। ਨਾਲ ਹੀ ਇਸ ਨੂੰ ਪਾਉਣ ਵਾਲੇ ਕਰਮਚਾਰੀ ਦੀ ਸੈਲਰੀ ਘਟੋਂ-ਘੱਟ 60 ਹਜ਼ਾਰ ਡਾਲਰ ਮਤਲਬ 40 ਲੱਖ ਰੁਪਏ ਸਾਲਾਨਾ ਹੋਣੀ ਜ਼ਰੂਰੀ ਹੈ। ਇਸ ਵੀਜ਼ਾ ਦੀ ਇਕ ਖਾਸੀਅਤ ਵੀ ਹੈ ਕਿ ਇਹ ਹੋਰ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ 'ਚ ਵਸਣ ਦਾ ਰਾਹ ਵੀ ਆਸਾਨ ਕਰ ਦਿੰਦਾ ਹੈ, ਐੱਚ-1ਬੀ ਵੀਜ਼ਾ ਧਾਰਕ 5 ਸਾਲ ਤੋਂ ਬਾਅਦ ਅਸਥਾਈ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹਨ।