ਗੁਤਾਰੇਸ ਨੇ ਗਲੋਬਲ ਫੂਡ ਸੰਕਟ ਕਾਰਨ ਜੀ-20 ਨੂੰ ''ਤਬਾਹੀ'' ਦੀ ਦਿੱਤੀ ਚੇਤਾਵਨੀ

07/08/2022 5:59:23 PM

ਸੰਯੁਕਤ ਰਾਸ਼ਟਰ (ਵਾਰਤਾ) ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਸ਼ੁੱਕਰਵਾਰ ਨੂੰ ਜੀ-20 ਦੇਸ਼ਾਂ ਦੇ ਸਮੂਹ ਨੂੰ ਇਸ ਸਾਲ 'ਭੋਜਨ ਸੰਕਟ' ਵਾਲੀ ਸਥਿਤੀ ਸਾਹਮਣੇ ਆਉਣ ਸਬੰਧੀ ਚੇਤਾਵਨੀ ਦਿੱਤੀ। ਗੁਤਾਰੇਸ ਨੇ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਸ ਸਾਲ ਕਈ ਵਾਰ ਵਿਸ਼ਵਵਿਆਪੀ ਭੋਜਨ ਸੰਕਟ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲਾ ਸਾਲ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ।  

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਰਾਜਸਥਾਨ ਦੀ ਧੀ ਬੀਨਾ ਮੀਨਾ ਬਣੀ ਨਾਸਾ ਦੀ ਵਿਗਿਆਨੀ

ਗੁਤਾਰੇਸ ਨੇ ਕਿਹਾ ਕਿ ਯੂਕ੍ਰੇਨ ਸੰਘਰਸ਼ ਨੇ ਦੁਨੀਆ ਨੂੰ ਦਰਪੇਸ਼ ਹੋਰ ਬਹੁਤ ਸਾਰੀਆਂ ਮੁਸੀਬਤਾਂ ਵਿੱਚ ਯੋਗਦਾਨ ਪਾਇਆ ਹੈ, ਜਿਸ ਨਾਲ ਸਮਾਜਿਕ ਅਤੇ ਆਰਥਿਕ ਤਬਾਹੀ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਦਾ ਮੰਨਣਾ ਹੈ ਕਿ ਯੂਕ੍ਰੇਨ ਸੰਕਟ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧੇ ਅਤੇ ਕੁਪੋਸ਼ਿਤ ਲੋਕਾਂ ਦੀ ਗਿਣਤੀ ਵਿੱਚ ਵਾਧੇ ਲਈ ਜ਼ਿੰਮੇਵਾਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਭਾਰੀ ਮੀਂਹ ਕਾਰਨ 97 ਮੌਤਾਂ ਤੇ 101 ਜ਼ਖਮੀ

ਗੁਤਾਰੇਸ ਨੇ ਮੰਤਰੀਆਂ ਨੂੰ ਦੱਸਿਆ ਕਿ ਖਾਦਾਂ ਤੋਂ ਬਿਨਾਂ ਮੱਕੀ ਅਤੇ ਕਣਕ ਚੌਲਾਂ ਸਮੇਤ ਸਾਰੀਆਂ ਵੱਡੀਆਂ ਫਸਲਾਂ ਵਿੱਚ ਘਾਟ ਪੈਦਾ ਕਰ ਸਕਦੀ ਹੈ, ਜਿਸ ਨਾਲ ਅਰਬਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। ਉਹਨਾਂ ਨੇਕਿਹਾ ਕਿ ਇਸ ਸੰਕਟ ਨੂੰ ਘੱਟ ਕਰਨ ਲਈ ਸੰਯੁਕਤ ਰਾਸ਼ਟਰ ਯੂਕ੍ਰੇਨ ਤੋਂ ਅਨਾਜ ਦੀ ਬਰਾਮਦ ਅਤੇ ਰੂਸ ਤੋਂ ਅਨਾਜ ਅਤੇ ਖਾਦਾਂ ਦੀ ਬਰਾਮਦ ਨੂੰ ਸਮਰੱਥ ਬਣਾਉਣ ਲਈ ਇੱਕ ਯੋਜਨਾ ਦੀ ਖੋਜ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਜੀ-20 ਵਿਦੇਸ਼ ਮੰਤਰੀਆਂ ਦੀ ਬੈਠਕ 7-8 ਜੁਲਾਈ ਨੂੰ ਇੰਡੋਨੇਸ਼ੀਆ ਦੇ ਬਾਲੀ 'ਚ ਹੋ ਰਹੀ ਹੈ।


Vandana

Content Editor

Related News