ਗੁਟੇਰੇਸ ਨੇ ਗਲੋਬਲ ਮੁੱਦਿਆਂ 'ਤੇ ਕੀਤੀ ਗੱਲਬਾਤ, ਕਿਹਾ- ਯੂਕ੍ਰੇਨ ਯੁੱਧ 2023 'ਚ ਖ਼ਤਮ ਹੋਣ ਦੀ ਉਮੀਦ

12/20/2022 10:29:17 AM

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ 2023 ਵਿੱਚ ਯੂਕ੍ਰੇਨ ਯੁੱਧ ਖ਼ਤਮ ਹੋਣ ਦੀ ਪੂਰੀ ਉਮੀਦ ਜਤਾਈ ਹੈ। ਇਸ ਦੇ ਨਾਲ ਹੀ ਗੁਟੇਰੇਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਈਰਾਨ ਸਰਕਾਰ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਸਾਰੇ ਦੇਸ਼ਾਂ ਨੂੰ ਸੱਜੇ ਪਾਸੇ ਤੋਂ ਪੈਦਾ ਹੋ ਰਹੇ ਅੱਤਵਾਦੀ ਖਤਰਿਆਂ ਨਾਲ ਨਜਿੱਠਣ ਦੀ ਅਪੀਲ ਕੀਤੀ। ਗੁਟੇਰੇਸ ਨੇ ਸੋਮਵਾਰ ਨੂੰ ਇੱਕ ਸਾਲ ਦੇ ਅੰਤ ਦੀ ਨਿਊਜ਼ ਕਾਨਫਰੰਸ ਵਿੱਚ ਕਈ ਮੁੱਦਿਆਂ 'ਤੇ ਗੱਲ ਕੀਤੀ। ਗੁਟੇਰੇਸ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਯੂਕ੍ਰੇਨ ਵਿੱਚ ਜੰਗ ਨੂੰ ਖ਼ਤਮ ਕਰਨ ਲਈ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਦੇਖਦਾ, ਪਰ ਪਹਿਲਾਂ ਹੀ ਵਧਦੇ ਫ਼ੌਜੀ ਸੰਘਰਸ਼ ਦੇ ਜਾਰੀ ਰਹਿਣ ਦਾ ਡਰ ਹੈ। ਹਾਲਾਂਕਿ, ਉਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵਿਨਾਸ਼ਕਾਰੀ ਸੰਘਰਸ਼ ਨੂੰ 2023 ਦੇ ਅੰਤ ਤੱਕ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਅਪੀਲ ਕੀਤੀ ਅਤੇ ਉਸਨੂੰ ਅਜਿਹਾ ਹੋਣ ਦੀ ਪੂਰੀ ਉਮੀਦ ਹੈ। 

ਗੁਟੇਰੇਸ ਨੇ ਹੋਰ ਗਲੋਬਲ ਮੁੱਦਿਆਂ ਨੂੰ ਵੀ ਛੂਹਿਆ। ਉਸਨੇ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੂੰ ਸਰਕਾਰ ਵਿੱਚ ਸਾਰੇ ਨਸਲੀ ਸਮੂਹਾਂ ਨੂੰ ਸ਼ਾਮਲ ਕਰਨ, ਕੁੜੀਆਂ ਦੀ ਸਿੱਖਿਆ ਅਤੇ ਔਰਤਾਂ ਦੇ ਹਰ ਪੱਧਰ 'ਤੇ ਕੰਮ ਕਰਨ ਦੇ ਅਧਿਕਾਰ ਨੂੰ ਬਹਾਲ ਕਰਨ ਅਤੇ ਆਪਣੇ ਖੇਤਰ ਵਿੱਚ ਸਾਰੀਆਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ। ਉਸਨੇ ਕੋਰੀਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ 'ਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਦੁਹਰਾਇਆ ਅਤੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ, ਜੋ ਕਿ "ਪੂਰਬੀ ਏਸ਼ੀਆ ਅਤੇ ਦੁਨੀਆ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਬੁਨਿਆਦੀ ਆਧਾਰ ਹੈ।"

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਤਾਲਿਬਾਨੀ ਅੱਤਵਾਦੀਆਂ ਨੇ ਪੁਲਸ ਮੁਲਾਜ਼ਮਾਂ ਨੂੰ ਬਣਾਇਆ ਬੰਧਕ, ਦੋ ਪੁਲਸ ਮੁਲਾਜ਼ਮਾਂ ਦੀ ਮੌਤ 

ਟਵਿੱਟਰ ਸਮੇਤ ਸਾਰੇ ਸੋਸ਼ਲ ਮੀਡੀਆ ਮੰਚਾਂ ਦੇ ਪ੍ਰਬੰਧਕਾਂ ਨੂੰ ਜਨਰਲ ਸਕੱਤਰ ਨੇ ਕੁਝ ਸਲਾਹ ਵੀ ਦਿੱਤੀ। ਉਸਨੇ ਕਿਹਾ ਕਿ ਤੁਹਾਡੀ ਪ੍ਰੈਸ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਨਫ਼ਰਤ ਭਰੇ ਭਾਸ਼ਣ ਅਤੇ ਕੱਟੜਪੰਥੀ ਵਿਚਾਰਧਾਰਕਾਂ, ਜਿਨ੍ਹਾਂ ਵਿੱਚ ਨਵ-ਨਾਜ਼ੀਆਂ, ਗੋਰੇ ਸਰਵਉੱਚਤਾਵਾਦੀ ਸ਼ਾਮਲ ਹਨ, ਨੂੰ ਉਨ੍ਹਾਂ ਦੇ ਪਲੇਟਫਾਰਮ 'ਤੇ ਉਨ੍ਹਾਂ ਦੇ ਹਿੱਤਾਂ ਦੀ ਪੈਰਵੀ ਕਰਨ ਤੋਂ ਰੋਕਿਆ ਜਾਵੇ। ਸਾਲ 2022 ਬਾਰੇ ਗੱਲ ਕਰਦੇ ਹੋਏ ਗੁਟੇਰੇਸ ਨੇ ਕਿਹਾ ਕਿ "ਨਿਰਾਸ਼ਾ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।" ਜਿਹਨਾਂ ਵਿਚ ਭੂ-ਰਾਜਨੀਤਿਕ ਪਾੜਾ, ਜਿਸ ਨੇ ਵਿਸ਼ਵਵਿਆਪੀ ਸਮੱਸਿਆਵਾਂ ਨੂੰ ਹੱਲ ਕਰਨਾ ਅਸੰਭਵ ਨਹੀਂ ਤਾਂ ਮੁਸ਼ਕਲ ਬਣਾ ਦਿੱਤਾ ਹੈ, ਗਰੀਬ ਦੇਸ਼ਾਂ ਵਿੱਚ ਵਧ ਰਹੀ ਅਸਮਾਨਤਾਵਾਂ, "ਦੀਵਾਲੀਆਪਨ ਅਤੇ 'ਡਿਫਾਲਟ' ਵਿਚਕਾਰ ਪਾੜਾ ਹੋਰ ਮੁੱਖ ਮੁੱਦੇ ਹਨ। 

ਉਹਨਾਂ ਨੇ ਕਿਹਾ ਕਿ ਕਰਜ਼ਾ ਸੇਵਾ ਭੁਗਤਾਨ 35 ਪ੍ਰਤੀਸ਼ਤ ਵਧਿਆ ਹੈ, ਜੋ ਕਿ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਹੈ। ਗੁਟੇਰੇਸ ਨੇ ਕਿਹਾ ਕਿ ਜਿਵੇਂ ਕਿ ਸਾਲ ਦਾ ਅੰਤ ਨੇੜੇ ਆ ਰਿਹਾ ਹੈ "ਅਸੀਂ ਨਿਰਾਸ਼ਾ ਨੂੰ ਪਿੱਛੇ ਛੱਡਣ, ਨਿਰਾਸ਼ਾ ਨਾਲ ਲੜਨ ਅਤੇ ਅਸਲ ਹੱਲ ਲੱਭਣ ਲਈ ਕੰਮ ਕਰ ਰਹੇ ਹਾਂ।" ਜਨਰਲ ਸਕੱਤਰ ਨੇ ਦੁਨੀਆ ਦੀ ਭੂਮੀ ਅਤੇ ਜਲ ਸੁਰੱਖਿਆ ਲਈ ਹੋਏ ਇਤਿਹਾਸਿਕ ਸਮਝੌਤੇ ਦਾ ਜ਼ਿਕਰ ਕੀਤਾ, ਜੋ ਕਿ ਜੈਵ ਵਿਭਿੰਨਤਾ ਨੂੰ ਬਚਾਉਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਫੰਡ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।ਉਹਨਾਂ ਨੇ ਕਿਹਾ ਕਿ ਅਸੀਂ ਆਖਰਕਾਰ ਕੁਦਰਤ ਨਾਲ ਸ਼ਾਂਤੀ ਸਮਝੌਤਾ ਕਰਨਾ ਸ਼ੁਰੂ ਕਰ ਰਹੇ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News