ਆਸਟ੍ਰੇਲੀਆ ਵਿਖੇ ਸੰਤ ਭੂਰੀਵਾਲਿਆਂ ਦੀ ਸੰਗਤ ਵੱਲੋਂ ਮਨਾਈ ਗਈ ਗੁਰੂ ਪੁੰਨਿਆ

07/16/2019 3:29:48 PM

ਸਿਡਨੀ, (ਸਨੀ ਚਾਂਦਪੁਰੀ)— ਭੂਰੀਵਾਲੇ ਭੇਖ (ਗਰੀਬਦਾਸੀ ਸੰਪਰਦਾ) ਦੇ ਚੌਥੇ ਮੁਖੀ ਅਤੇ ਵਰਤਮਾਨ ਗੱਦੀਨਸ਼ੀਨ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਆਸਟ੍ਰੇਲੀਆ ਵਿਖੇ ਭੂਰੀਵਾਲਿਆਂ ਦੀ ਨਾਮ-ਲੇਵਾ ਸੰਗਤ ਵੱਲੋਂ ਗੁਰੂ ਪੁੰਨਿਆ ਦਾ ਤਿਉਹਾਰ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ । ਸੰਗਤ ਵੱਲੋਂ ਆਪਣੇ ਗੁਰੂ ਜੀ ਦੀ ਪੂਜਾ ਅਰਚਨਾ ਕੀਤੀ ਗਈ ।
ਮਹਾਰਾਜ ਜੀ ਦੇ ਉਪਦੇਸ਼ ਅਤੇ ਯਤਨਾਂ ਸਦਕਾ ਵਿਦੇਸ਼ ਵੱਸਦੀ ਭੂਰੀਵਾਲਿਆਂ ਦੀ ਨਾਮ ਲੇਵਾ ਸੰਗਤ ਵਿਦੇਸ਼ਾਂ 'ਚ ਵੀ ਆਪਣੇ ਸੱਭਿਆਚਾਰ ਨਾਲ ਜੁੜੀ ਹੋਈ ਹੈ । ਇੱਥੇ ਦੱਸਣਯੋਗ ਹੈ ਕਿ ਆਚਾਰੀਆ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਹਰ ਸਾਲ ਸੰਗਤਾਂ ਦੀ ਬੇਨਤੀ ਨੂੰ ਕਬੂਲਦੇ ਹੋਏ ਆਸਟ੍ਰੇਲੀਆ ਦੌਰੇ 'ਤੇ ਆਉਂਦੇ ਹਨ ਅਤੇ ਆਪਣੇ ਦਰਸ਼ਨਾਂ ਅਤੇ ਸਤਿਸੰਗ ਰਾਹੀਂ ਸੰਗਤਾਂ 'ਤੇ ਆਪਣੀ ਕਿਰਪਾ ਕਰਦੇ ਹਨ ।

ਮਹਾਰਾਜ ਜੀ ਵੱਲੋਂ ਕੀਤੀਆਂ ਜਾਂਦੀਆਂ ਸਲਾਨਾ ਯਾਤਰਾਵਾਂ ਦਾ ਕੇਵਲ ਇੱਕੋ ਮਕਸਦ ਹੈ ਕਿ ਆਪਣੇ ਕੰਮ ਕਰਕੇ ਵਿਦੇਸ਼ਾਂ 'ਚ ਵੱਸਦੇ ਭਾਰਤੀਆਂ ਨੂੰ ਆਪਣੇ ਮੂਲ ਭਾਵ ਆਪਣੇ ਅਮੀਰ ਸੱਭਿਆਚਾਰ ਨਾਲ ਜੋੜਿਆ ਜਾਵੇ । ਇਸ ਮੌਕੇ ਜੈ ਆਨੰਦ ਪ੍ਰਧਾਨ ਮੈਲਬੌਰਨ ਆਸ਼ਰਮ, ਮੱਖਣ ਭਵਾਨੀਪੁਰ, ਚੰਦਰ ਕਾਂਤ, ਇੰਦਰਜੀਤ ਲੁੱਡੀ, ਅਸ਼ਵਨੀ ਪੰਡੋਰੀ, ਬਿੰਦਰ, ਸੋਨੂੰ ਮਾਲੇਵਾਲ, ਵਿਜੇ ਧੀਮਾਨ, ਸ਼ਾਮਾ ਟੇਡੇਵਾਲ, ਸ਼ਾਮਾ ਸਾਹਨੇਵਾਲ, ਜੱਸ਼ਪਾਲ ਟਕਾਰਲਾ, ਸੇਠੀ, ਰਿੰਕੂ ਭਵਾਨੀਪੁਰ , ਸੋਨੂ ਚੇਚੀ, ਸੰਜੂ ਚੇਚੀ, ਵਿੱਕੀ ਖੇਪੜ, ਕਪਿਲ, ਕਾਲਾ ਨਾਨੋਵਾਲ, ਚਰਨਪ੍ਰਤਾਪ ਸਿੰਘ ਟਿੰਕੂ, ਕੇਸ਼ੀ ਕਟਵਾਰਾ, ਅਜੇ ਬਿੰਦੂ ਕਟਵਾਰਾ, ਬੱਬੂ ਕੰਬਾਂਲਾ, ਗੋਸ਼ਾ ਪੋਜੇਵਾਲ ਆਦਿ ਮੌਜੂਦ ਸਨ ।


Related News