ਗੁਰੂ ਲਾਧੋ ਰੇ ਦਿਵਸ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਬਰੇਸ਼ੀਆ ਇਟਲੀ ਵਿਖੇ 4 ਸਤੰਬਰ ਨੂੰ
Wednesday, Aug 24, 2022 - 12:27 AM (IST)
ਰੋਮ (ਕੈਂਥ) : ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਤੇ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਦਿਹਾੜੇ (ਗੁਰੂ ਲਾਧੋ ਰੇ ਦਿਵਸ) ਨੂੰ ਸਮਰਪਿਤ ਇਟਲੀ ਦੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ (ਬਰੇਸ਼ੀਆ) ਇਟਲੀ ਵਿਖੇ ਗੁਰੂ ਲਾਧੋ ਰੇ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ ਬੋਰਗੋ ਸੰਨ ਯਾਕਮੋ ਦੇ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ, ਨੌਜਵਾਨ ਸਭਾ ਤੇ ਕਲਤੂਰਾ ਸਿੱਖ ਇਟਲੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਓਨਟਾਰੀਓ 'ਚ ਜਨਮ ਅਸ਼ਟਮੀ ਮੌਕੇ ਇਸਕਾਨ ਮਿਲਟਨ ਕੌਂਸਲ ਵੱਲੋਂ ਪਹਿਲੇ ਹਿੰਦੂ ਮੰਦਰ ਦਾ ਕੀਤਾ ਗਿਆ ਉਦਘਾਟਨ
ਪ੍ਰਗਟ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ 2 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 3 ਤਾਰੀਖ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਹੈੱਡ ਗ੍ਰੰਥੀ ਅਤੇ ਭਾਈ ਸਤਨਾਮ ਸਿੰਘ ਸਰਹਾਲੀ ਦਾ ਕਵੀਸ਼ਰੀ ਜਥੇ ਵੱਲੋਂ ਸਿੱਖ ਇਤਿਹਾਸ ਸਰਵਣ ਕਰਵਾਇਆ ਜਾਵੇਗਾ ਅਤੇ 4 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਹੈੱਡ ਗ੍ਰੰਥੀ ਅਤੇ ਭਾਈ ਸਤਨਾਮ ਸਿੰਘ ਸਰਹਾਲੀ (ਕਵੀਸ਼ਰੀ ਜਥਾ) ਕੀਰਤਨ ਅਤੇ ਕਵੀਸ਼ਰੀ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਵੱਖ-ਵੱਖ ਪ੍ਰਕਾਰ ਦੇ ਗੁਰੂ ਕੇ ਲੰਗਰ ਚਲਾਏ ਜਾਣਗੇ।
ਖ਼ਬਰ ਇਹ ਵੀ : ਫਿਰ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਉਥੇ ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਨੂੰ ਦਿੱਤੀ ਧਮਕੀ, ਪੜ੍ਹੋ TOP 10
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ