ਅਮਰੀਕਾ 'ਚ ਗੁਰਕੀਰਤ ਸਿੰਘ ਨੇ ਸਿੱਖ ਕੌਮ ਦਾ ਵਧਾਇਆ ਮਾਣ, ਹਾਸਲ ਕੀਤੀ ਇਹ ਉਪਲਬਧੀ

Tuesday, Sep 12, 2023 - 11:18 AM (IST)

ਅਮਰੀਕਾ 'ਚ ਗੁਰਕੀਰਤ ਸਿੰਘ ਨੇ ਸਿੱਖ ਕੌਮ ਦਾ ਵਧਾਇਆ ਮਾਣ, ਹਾਸਲ ਕੀਤੀ ਇਹ ਉਪਲਬਧੀ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੀ ਧਰਤੀ 'ਤੇ ਸਿੱਖ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਬਣੀ, ਜਦੋਂ ਸੈਕਰਾਮੈਂਟੋ (ਕੈਲੀਫੋਰਨੀਆ) ਤੋਂ ਗਿਆਨੀ ਅਮਰਜੀਤ ਸਿੰਘ ਜੀ ਦੇ ਸਪੁੱਤਰ ਗੁਰਕੀਰਤ ਸਿੰਘ ਦੀ ਅਮਰੀਕਾ ਦੀ ਅੰਡਰ 21 ਹਾਕੀ ਟੀਮ ਵਿੱਚ ਸਿਲੈਕਸ਼ਨ ਹੋ ਗਈ। ਗੁਰਕੀਰਤ ਸਿੰਘ ਅਮਰੀਕਾ ਆਉਣ ਤੋਂ ਪਹਿਲਾਂ ਪੰਜਾਬ ਚੰਡੀਗੜ੍ਹ ਦੀ ਹਾਕੀ ਅਕੈਡਮੀ ਵਿੱਚ ਖੇਡਦਾ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੰਗਾਪੁਰ 'ਚ ਕੰਮ ਕਰਨ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖ਼ਬਰ, ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਅਤੇ ਬਹੁਤ ਥੋੜ੍ਹੇ ਸਮੇਂ ਵਿੱਚ ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਪਰਿਵਾਰ ਦੀਆਂ ਅਰਦਾਸਾਂ ਅਤੇ ਸਤਿਗੁਰੂ ਦੀ ਕਿਰਪਾ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਗਿਆਨੀ ਅਮਰਜੀਤ ਸਿੰਘ ਆਪ ਵੀ ਪੰਥ ਪ੍ਰਸਿੱਧ ਕਥਾਵਾਚਕ ਹਨ ਅਤੇ ਹੁਣ ਸੈਕਰਾਮੈਟੋ ਕੈਲੀਫੋਰਨੀਆ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ 'ਤੇ ਦੁਨੀਆ ਭਰ ਵਿੱਚੋਂ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News