ਆਸਟ੍ਰੇਲੀਆ ''ਚ ਇਪਸਾ ਵੱਲੋਂ ਉਸਤਾਦ ਗੁਰਦਿਆਲ ਰੌਸ਼ਨ ਦਾ ਸਨਮਾਨ ਸਮਾਰੋਹ ਆਯੋਜਿਤ

Tuesday, Jul 15, 2025 - 10:09 AM (IST)

ਆਸਟ੍ਰੇਲੀਆ ''ਚ ਇਪਸਾ ਵੱਲੋਂ ਉਸਤਾਦ ਗੁਰਦਿਆਲ ਰੌਸ਼ਨ ਦਾ ਸਨਮਾਨ ਸਮਾਰੋਹ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋ-ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਭਾਰਤ ਤੋਂ ਆਏ ਸਿਰਮੌਰ ਸ਼ਾਇਰ ਗੁਰਦਿਆਲ ਰੌਸ਼ਨ ਦੇ ਸਨਮਾਨ ਵਿਚ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਰਦਾਰ ਭਗਵਾਨ ਸਿੰਘ ਜਗੇੜਾ ਦੀ ਸਵੈ ਜੀਵਨੀ ‘ਪੌਣੀ ਸਦੀ ਦਾ ਸਫ਼ਰ’ ਲੋਕ ਅਰਪਣ ਕੀਤੀ ਗਈ। 

ਸਮਾਗਮ ਦੀ ਸ਼ੁਰੂਆਤ ਕਰਦਿਆਂ ਸਰਬਜੀਤ ਸੋਹੀ ਨੇ ਗੁਰਦਿਆਲ ਰੌਸ਼ਨ ਜੀ ਦੀ ਬੇਬਾਕ ਸ਼ਖਸੀਅਤ ਅਤੇ ਸਾਹਿਤਕ ਸਫ਼ਰ ਬਾਰੇ ਬਹੁਤ ਰੌਚਕ ਅਤੇ ਸ਼ਾਨਦਾਰ ਸ਼ਬਦ ਬੋਲੇ ਅਤੇ ਭਗਵਾਨ ਸਿੰਘ ਜਗੇੜਾ ਸਮੇਤ ਸਮੂਹ ਮਹਿਮਾਨ ਹਸਤੀਆਂ ਨੂੰ ਜੀ ਆਇਆਂ ਕਿਹਾ, ਉਪਰੰਤ ਇਪਸਾ ਦੇ ਸਾਹਿਤ ਵਿੰਗ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਇਪਸਾ ਦੇ ਆਰੰਭ ਤੋਂ ਲੈ ਕੇ 10 ਸਾਲ ਦੇ ਜ਼ਿਕਰਯੋਗ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਉਸਤਾਦ ਗੁਰਦਿਆਲ ਰੌਸ਼ਨ ਜੀ ਦੀ ਸ਼ਾਇਰੀ ਦੇ ਪਹਿਲੂਆਂ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਵੀ ਵਿਚਾਰ ਪੇਸ਼ ਕੀਤੇ। 

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਹਰ ਪਾਸੇ ਹੋ ਗਈ ਪੁਲਸ ਹੀ ਪੁਲਸ

ਕਵੀ ਦਰਬਾਰ ਵਿਚ ਦਲਵੀਰ ਹਲਵਾਰਵੀ, ਪਰਮਿੰਦਰ ਸਿੰਘ, ਰੁਪਿੰਦਰ ਸੋਜ਼, ਮੀਤ ਧਾਲੀਵਾਲ, ਜਸਵੰਤ ਵਾਗਲਾ, ਲਖਬੀਰ ਸਿੰਘ, ਰੀਤੂ ਅਹੀਰ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਹੋਰ ਬੁਲਾਰਿਆਂ ਵਿੱਚੋਂ ਡਾ. ਪਰਮਜੀਤ ਸਿੰਘ, ਬਲਵਿੰਦਰ ਸਿੰਘ ਮੋਰੋਂ, ਐਡਵੋਕੇਟ ਪ੍ਰਿਤਪਾਲ ਸਿੰਘ, ਸਤਵਿੰਦਰ ਟੀਨੂੰ, ਗੁਰਦੀਪ ਜਗੇੜਾ, ਅਮਨਦੀਪ ਸਿੰਘ ਭੰਗੂ, ਦਲਜੀਤ ਸਿੰਘ ਆਦਿ ਨੇ ਗੁਰਦਿਆਲ ਰੌਸ਼ਨ ਜੀ ਦੇ ਸਨਮਾਨ ਵਿਚ ਅਤੇ ਭਗਵਾਨ ਸਿੰਘ ਜਗੇੜਾ ਜੀ ਦੀ ਕਿਤਾਬ ਅਤੇ ਜੀਵਨ ਘਾਲਣਾ ਬਾਰੇ ਆਪਣੇ ਵਿਚਾਰ ਰੱਖਦਿਆਂ ਇਪਸਾ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। 

ਸਮਾਗਮ ਦੇ ਦੂਜੇ ਭਾਗ ਵਿਚ ਭਗਵਾਨ ਸਿੰਘ ਜਗੇੜਾ ਨੇ ਆਪਣੀ ਕਿਤਾਬ ਲਿਖਣ ਦੀ ਪ੍ਰੇਰਣਾ, ਪਿਛੋਕੜ ਅਤੇ ਇਸ ਦੇ ਪ੍ਰਕਾਸ਼ਨ ਵਿਚ ਸਹਾਇਕ ਦੋਸਤਾਂ ਬਾਰੇ ਦੱਸਿਆ। ਭਗਵਾਨ ਸਿੰਘ ਜਗੇੜਾ ਨੇ ਇਪਸਾ ਦੇ ਉੱਦਮ ਅਤੇ ਆਸਟ੍ਰੇਲੀਆ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਪੰਜਾਬੀ ਭਾਈਚਾਰੇ ਦੀ ਤਰੱਕੀ 'ਤੇ ਖੁਸ਼ੀ ਪ੍ਰਗਟ ਕੀਤੀ। ਅੰਤ ਵਿੱਚ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਮੰਚ 'ਤੇ ਬਹੁਤ ਹੀ ਯਾਦਗਾਰ ਹਾਜ਼ਰੀ ਲਵਾਈ।

PunjabKesari

ਉਨ੍ਹਾਂ ਨੇ ਆਪਣੇ ਪਹਿਲੇ ਆਸਟ੍ਰੇਲੀਆ ਦੇ ਦੌਰੇ ਦੇ ਅਨੁਭਵ ਦੱਸਦਿਆਂ ਸਭ ਤੋਂ ਪਹਿਲਾਂ ਆਪਣੇ ਸ਼ਗਿਰਦ ਅਤੇ ਚਰਚਿਤ ਸ਼ਾਇਰ ਜਸਵੰਤ ਵਾਗਲਾ ਦਾ ਸ਼ੁਕਰੀਆ ਕੀਤਾ। ਉਨ੍ਹਾਂ ਨੇ ਆਪਣੀ ਸ਼ਾਇਰੀ ਦੇ ਖੂਬਸੂਰਤ ਰੰਗ ਪੇਸ਼ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਇਪਸਾ ਵੱਲੋਂ ਉਨ੍ਹਾਂ ਇਪਸਾ ਸੋਵੀਨਾਰ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਐਵਾਰਡ ਆਫ ਆਨਰ ਪ੍ਰਦਾਨ ਕੀਤਾ ਗਿਆ। 

ਇਪਸਾ ਵੱਲੋਂ ਭਗਵਾਨ ਸਿੰਘ ਜਗੇੜਾ ਨੂੰ ਉਨ੍ਹਾਂ ਦੀ ਸਵੈ-ਜੀਵਨੀ ਲੋਕ ਅਰਪਣ ਕਰਦਿਆਂ ਐਵਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਇਲਾਵਾ ਮਨਦੀਪ ਸਿੰਘ ਹੀਰਾ, ਬਿਕਰਮਜੀਤ ਸਿੰਘ ਚੰਦੀ, ਪੁਸ਼ਪਿੰਦਰ ਤੂਰ, ਗੁਰਜੀਤ ਉੱਪਲ, ਪਾਲ ਰਾਊਕੇ, ਰਾਜਦੀਪ ਸਿੰਘ ਲਾਲੀ, ਹਰਦੀਪ ਸਿੰਘ ਵਾਗਲਾ, ਸ਼ਮਸ਼ੇਰ ਸਿੰਘ ਚੀਮਾ, ਤਜਿੰਦਰ ਭੰਗੂ, ਜਸਕਰਨ ਸ਼ੀਂਹ, ਅਸ਼ੋਕ ਕੁਮਾਰ, ਤਾਜ ਰੱਤੂ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ।

ਇਹ ਵੀ ਪੜ੍ਹੋ- ਵੱਡਾ ਪ੍ਰਸ਼ਾਸਨਿਕ ਫੇਰਬਦਲ ; ਰਾਸ਼ਟਰਪਤੀ ਨੇ ਨਵੇਂ ਰਾਜਪਾਲਾਂ ਤੇ ਉਪ ਰਾਜਪਾਲ ਦੀ ਕੀਤੀ ਨਿਯੁਕਤੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News