ਪਾਕਿਸਤਾਨ 'ਚ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਗੁਰਦੁਆਰਾ ਸਾਹਿਬ
Tuesday, Mar 28, 2023 - 10:37 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲਾ ਪਾਕਿਸਤਾਨ ਸਥਿਤ ਸਰਗੋਧਾ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਬਹੁਤ ਹੀ ਵਿਅਸਤ ਅਤੇ ਹਫੜਾ-ਦਫੜੀ ਵਾਲੇ ਖੇਤਰ 'ਚ ਸਥਿਤ ਸਿੱਖ ਗੁਰਦੁਆਰਾ, ਜਿਸ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੇਠਲੀ ਮੰਜ਼ਿਲ ਦੇ ਕਮਰਿਆਂ 'ਚ ਚੱਲ ਰਹੀਆਂ ਹਨ, ਨੂੰ ਸਰਕਾਰੀ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤਾਲਿਬਾਨ ਨੇ ਸੰਯੁਕਤ ਰਾਸ਼ਟਰ ਨੂੰ ਕੀਤੀ ਅਪੀਲ, ਕਾਲੀ ਸੂਚੀ 'ਚੋਂ ਹਟਾਏ ਜਾਣ ਉਸ ਦੇ ਅਧਿਕਾਰੀਆਂ ਦੇ ਨਾਂ
ਸਰਕਾਰੀ ਅੰਬਾਲਾ ਮੁਸਲਿਮ ਹਾਈ ਸਕੂਲ ਸਰਗੋਧਾ ਦਾ ਸਾਈਨ ਬੋਰਡ ਗੁਰਦੁਆਰੇ ਦੇ ਅਗਲੇ ਗੇਟ ’ਤੇ ਲੱਗੀਆਂ ਕੁਝ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ। ਸਿਖਰ 'ਤੇ ਨਿਸ਼ਾਨ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਦਾ ਗੁੰਬਦ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰੇ ਨੂੰ ਮੁਸਲਿਮ ਹਾਈ ਸਕੂਲ ਦੀ ਇਮਾਰਤ ਵਜੋਂ ਵਰਤਿਆ ਜਾ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।