ਪਾਕਿਸਤਾਨ ਸਥਿਤ ਗੁਰਦੁਆਰਾ ਮੱਲ ਜੀ ਸਾਹਿਬ ਸਿੱਖ ਸੰਗਤਾਂ ਲਈ ਬੰਦ
Thursday, Aug 03, 2023 - 11:37 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿਖੇ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਦੇ ਪਿੰਡ ਕੰਗਣਪੁਰ ਵਿੱਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਯਾਦਗਾਰ ਗੁਰਦੁਆਰਾ ਮੱਲ ਜੀ ਸਾਹਿਬ 'ਤੇ ਮੌਜੂਦਾ ਨਾਜਾਇਜ਼ ਕਬਜ਼ਿਆਂ ਕਾਰਨ ਇਸ ਨੂੰ ਸਿੱਖ ਸੰਗਤਾਂ ਲਈ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਗੁਰਦੁਆਰਾ ਕੰਪਲੈਕਸ ਤੇ ਗੁਰੂਦੁਆਰਾ ਸਾਹਿਬ ਦੇ ਨਾਲ ਲੱਗਦੇ ਪੀਰ ਨੇਕ ਮੱਲ ਦੇ ਦਰਬਾਰ ਦੇ ਪੀਰ ਭਾਈਚਾਰੇ ਦਾ ਪੂਰਾ ਕਬਜ਼ਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ H-1B ਵੀਜ਼ਾ ਲਈ ਦੂਜਾ ਲਾਟਰੀ ਦੌਰ ਕੀਤਾ ਪੂਰਾ, ਸਫਲ ਉਮੀਦਵਾਰਾਂ ਨੂੰ ਕੀਤਾ ਗਿਆ ਸੂਚਿਤ
ਸਥਾਨਕ ਕੰਗਣਪੁਰ ਪਿੰਡ ਵਾਸੀਆਂ ਅਨੁਸਾਰ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ 1824 'ਚ ਬਣੀ ਸੀ। ਬਾਅਦ ਵਿੱਚ 1937 ਵਿੱਚ ਭਾਗ ਸਿੰਘ ਸੰਧੂ ਦੁਆਰਾ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਕੀਤੀ ਗਈ। ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਗੈਰ-ਮੁਸਲਮਾਨਾਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਪ੍ਰਤੀ ਹਮਦਰਦੀ ਦੀ ਘਾਟ ਕਾਰਨ, ਇਹ ਗੁਰਦੁਆਰਾ ਸਾਹਿਬ ਹੌਲੀ-ਹੌਲੀ ਕੰਧਾਂ ਅਤੇ ਪਾਵਨ ਅਸਥਾਨ ਸਮੇਂ ਦੇ ਨਾਲ ਢਹਿ-ਢੇਰੀ ਹੋ ਗਿਆ। ਹਾਲਾਂਕਿ 04 ਮਜ਼ਬੂਤ ਥੰਮ੍ਹਾਂ 'ਤੇ ਵੱਖਰੇ ਤੌਰ 'ਤੇ ਬਣਾਇਆ ਗਿਆ ਇਸਦਾ ਗੁੰਬਦ ਅਜੇ ਵੀ ਕਾਇਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।