ਉੱਤਰੀ ਨਾਈਜੀਰੀਆ 'ਚ ਹਮਲਾਵਰਾਂ ਨੇ 6 ਖੁਦਾਈ ਮਜ਼ਦੂਰਾਂ ਨੂੰ ਉਤਾਰਿਆ ਮੌਤ ਦੇ ਘਾਟ

Friday, Mar 30, 2018 - 08:01 PM (IST)

ਕਾਨੋ— ਪੁਲਸ ਨੇ ਦੱਸਿਆ ਕਿ ਉੱਤਰੀ ਨਾਈਜੀਰੀਆ 'ਚ ਹਥਿਆਰਬੰਦ ਹਮਲਾਵਰਾਂ ਨੇ ਕਾਦੁਨਾ ਸੂਬੇ 'ਚ 6 ਖੁਦਾਈ ਮਜ਼ਦੂਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਦੱਸਿਆ ਕਿ ਇਲਾਕੇ 'ਚ ਕਿਸਾਨਾਂ ਤੇ ਗਾਰਡਨਰਾਂ ਵਿਚਾਲੇ ਨਸਲੀ ਤੇ ਧਾਰਮਿਕ ਪ੍ਰੇਸ਼ਾਨੀ ਕਾਰਨ ਟਕਰਾ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਇਲਾਕੇ 'ਚ ਖਾਸਾ ਤਣਾਅ ਹੈ।
ਪੁਲਸ ਦੇ ਬੁਲਾਰੇ ਮੁਖਤਾਰ ਅਲੀਯੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਬਾਕਿਨ-ਕੋਗੀ ਨੇੜੇ ਇਕ ਖੁਦਾਈ ਦੀ ਸਾਈਟ 'ਤੇ 6 ਲੋਕਾਂ ਨੂੰ ਮਾਰ ਦਿੱਤਾ, ਜਿਨ੍ਹਾਂ 'ਚ ਚਾਰ ਪੁਰਸ਼ ਤੇ 2 ਔਰਤਾਂ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਹਮਲੇ 'ਚ ਇਕ ਹੋਰ ਔਰਤ ਵੀ ਜ਼ਖਮੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਸ ਤੇ ਫੌਜ ਦੇ ਜਵਾਨ ਹਮਲਾਵਰਾਂ ਦੀ ਭਾਲ 'ਚ ਲੱਗ ਗਏ ਹਨ ਤੇ ਜਦੋਂ ਤੱਕ ਅਸੀਂ ਦੋਸ਼ੀਆਂ ਤੱਕ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਸਾਰੇ ਕਤਲਕਾਂਡ ਦੇ ਪਿੱਛੇ ਕਿਸ ਦਾ ਹੱਥ ਸੀ।


Related News