ਸਾਊਦੀ ਅਰਬ ''ਚ ਹਮਲੇ ਦੌਰਾਨ ਸੁਰੱਖਿਆ ਕਰਮਚਾਰੀ ਤੇ ਵਿਦੇਸ਼ੀ ਨਾਗਰਿਕ ਦੀ ਮੌਤ

Monday, Jul 09, 2018 - 03:12 AM (IST)

ਸਾਊਦੀ ਅਰਬ ''ਚ ਹਮਲੇ ਦੌਰਾਨ ਸੁਰੱਖਿਆ ਕਰਮਚਾਰੀ ਤੇ ਵਿਦੇਸ਼ੀ ਨਾਗਰਿਕ ਦੀ ਮੌਤ

ਰਿਆਦ— ਸਾਊਦੀ ਅਰਬ ਦੇ ਕਵਾਸਿਮ ਸੂਬੇ ਦੇ ਬੁਰਾਦਿਆਹ ਸ਼ਹਿਰ 'ਚ ਐਤਵਾਰ ਨੂੰ ਇਕ ਸੁਰੱਖਿਆ ਚੌਂਕੀ 'ਤੇ ਅਚਾਨਕ ਕੀਤੇ ਗਏ ਹਮਲੇ 'ਚ ਇਕ ਸੁਰੱਖਿਆ ਗਾਰਡ ਤੇ ਇਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ। ਸਰਕਾਰੀ ਪੱਤਰਕਾਰ ਕਮੇਟੀ ਐੱਸ.ਪੀ.ਏ. ਨੇ ਇਹ ਜਾਣਕਾਰੀ ਦਿੱਤੀ ਹੈ। ਪੱਤਰਕਾਰ ਕਮੇਟੀ ਮੁਤਾਬਕ ਇਸ ਘਟਨਾ 'ਚ ਸੁਰੱਖਿਆ ਬਲਾਂ ਨੇ 2 ਹਮਲਾਵਰਾਂ ਨੂੰ ਵੀ ਮਾਰ ਦਿੱਤਾ ਹੈ ਤੇ ਇਕ ਜ਼ਖਮੀ ਹੋਇਆ ਹੈ। ਇਸ ਹਮਲੇ 'ਚ ਇਕ ਸੁਰੱਖਿਆ ਕਰਮਚਾਰੀ ਤੇ ਇਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ ਹੈ। ਹਮਲਾਵਰਾਂ ਬਾਰੇ ਹਾਲੇ ਤਕ ਸੁਰੱਖਿਆ ਬਲਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ।


Related News