ਬ੍ਰਾਜ਼ੀਲ ਦੀ ਚਰਚ ''ਚ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਤ

12/11/2018 11:12:50 PM

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਸਾਓ ਪਾਓਲੋ 'ਚ ਪੈਂਦੇ ਇਕ ਚਰਚ 'ਚ ਅੱਜ ਇਕ ਅਣਪਛਾਤੇ ਬੰਦੂਕਧਾਰੀ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਿਸ 'ਚ 4 ਵਿਅਕਤੀ ਦੀਆਂ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਮੁਤਾਬਕ ਇਹ ਘਟਨਾ ਮੰਗਲਵਾਰ ਦੁਪਹਿਰ ਸਾਓ ਪਾਓਲੋ ਤੋਂ ਉੱਤਰ ਵੱਲ 100 ਕਿਲੋਮੀਟਰ ਦੂਰ ਕੈਪੀਨਸ ਸ਼ਹਿਰ ਦੇ ਮੈਟਰੋਪਾਲੀਟਨ ਕੈਥੇਡਰਲ 'ਚ ਹੋਇਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Inder Prajapati

Content Editor

Related News