ਅਨੋਖਾ ਮਾਮਲਾ : ਘਰ ''ਚ ਦਾਖਲ ਹੋਇਆ ਬੰਦੂਕਧਾਰੀ, ਨਹਾਇਆ-ਖਾਧਾ ਅਤੇ ਸੁੱਤਾ, ਫਿਰ ਮਾਲਕ ਨੂੰ ਚੁਕਾਏ 15 ਹਜ਼ਾਰ ਰੁਪਏ

Friday, Feb 04, 2022 - 04:57 PM (IST)

ਅਨੋਖਾ ਮਾਮਲਾ : ਘਰ ''ਚ ਦਾਖਲ ਹੋਇਆ ਬੰਦੂਕਧਾਰੀ, ਨਹਾਇਆ-ਖਾਧਾ ਅਤੇ ਸੁੱਤਾ, ਫਿਰ ਮਾਲਕ ਨੂੰ ਚੁਕਾਏ 15 ਹਜ਼ਾਰ ਰੁਪਏ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊ ਮੈਕਸੀਕੋ ਵਿਚ ਚੋਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਹਥਿਆਰਬੰਦ ਚੋਰ ਇਕ ਘਰ ਖਾਲੀ ਦੇਖ ਕੇ ਉਸ ਵਿਚ ਦਾਖਲ ਹੋ ਗਿਆ। ਚੋਰ ਨੇ ਘਰ ਵਿਚ ਇਸ਼ਨਾਨ ਕੀਤਾ, ਬੀਅਰ ਪੀਤੀ ਅਤੇ ਖਾਣਾ ਖਾਧਾ। ਇਸ ਮਗਰੋਂ ਉਹ ਘਰ ਦੇ ਮਾਲਕ ਨੂੰ 200 ਡਾਲਰ ਮਤਲਬ ਕਰੀਬ 15 ਹਜ਼ਾਰ ਰੁਪਏ ਦੇ ਕੇ ਚਲਾ ਗਿਆ। ਅਸਲ ਵਿਚ ਚੋਰ ਤੋਂ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਸੀ ਅਤੇ ਉਸ ਦੇ ਹਰਜਾਨੇ ਦੇ ਤੌਰ 'ਤੇ ਉਸ ਨੇ ਇਹ ਰਾਸ਼ੀ ਦਿੱਤੀ। ਬਾਅਦ ਵਿਚ ਇਸ ਅਨੋਖੇ ਚੋਰ ਦੀ ਪਛਾਣ 34 ਸਾਲ ਦੇ ਤੇਰਾਲ ਕ੍ਰਿਸਟੇਸ਼ਨ ਦੇ ਤੌਰ 'ਤੇ ਹੋਈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 30 ਜਨਵਰੀ ਦੀ ਹੈ। ਬਾਅਦ ਵਿਚ ਜਦੋਂ ਘਰ ਦਾ ਮਾਲਕ ਵਾਪਸ ਆਇਆ ਤਾਂ ਉਸ ਨੂੰ ਇਹ ਚੋਰ ਮਿਲਿਆ। ਇਹ ਚੋਰ ਖਿੜਕੀ ਤੋੜ ਕੇ ਘਰ ਵਿਚ ਦਾਖਲ ਹੋਇਆ ਸੀ। ਤੇਰਾਲ ਨੇ ਏਆਰ-15 ਰਾਈਫਲ ਰੱਖੀ ਹੋਈ ਸੀ। ਉਸ ਨੇ ਘਰ ਵਿਚੋਂ ਕੁਝ ਚੋਰੀ ਨਹੀਂ ਕੀਤਾ ਸੀ। ਬਾਅਦ ਵਿਚ ਚੋਰ ਨੇ ਘਰ ਦੇ ਮਾਲਕਾਂ ਤੋਂ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਲਈ ਮੁਆਫੀ ਮੰਗ ਲਈ। ਚੋਰ ਨੇ ਦੱਸਿਆ ਕਿ ਉਸ ਨੂੰ ਰਾਤ ਵੇਲੇ ਸੋਣ ਲਈ ਇਕ ਗਰਮ ਜਗ੍ਹਾ ਦੀ ਲੋੜ ਸੀ, ਇਸ ਲਈ ਉਹ ਘਰ ਵਿਚ ਦਾਖਲ ਹੋ ਗਿਆ।ਚੋਰ ਨੇ ਘਰ ਦੇ ਮਾਲਕਾਂ ਨੂੰ ਖਿੜਕੀ ਦੇ ਨੁਕਸਾਨ ਦੇ ਹਰਜਾਨੇ ਦੇ ਤੌਰ 'ਤੇ 200 ਡਾਲਰ ਵੀ ਦਿੱਤੇ। ਇਸ ਘਰ ਦੇ ਮਾਲਕ ਸਾਂਤਾ ਫੇ ਨਿਊ ਮੈਕਸੀਕਨ ਮੁਤਾਬਕ ਕੁੱਲ ਨੁਕਸਾਨ ਕਰੀਬ 200 ਡਾਲਰ ਦਾ ਸੀ। ਬਾਅਦ ਵਿਚ ਚੋਰ ਆਪਣੀ ਰਾਈਫਲ ਅਤੇ ਬੈਗ ਲੈਕੇ ਘਰੋਂ ਚਲਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਪਾਰਕ 'ਚ ਅਚਾਨਕ ਦਿਸਿਆ 186 ਕਿਲੋ ਦਾ 'ਗੋਲਡ ਕਿਊਬ', ਲੋਕ ਹੋਏ ਹੈਰਾਨ (ਤਸਵੀਰਾਂ)

ਪੁਲਸ ਨੇ ਇੰਝ ਫੜਿਆ
ਚੋਰ ਨੇ ਘਰ ਦੇ ਮਾਲਕਾਂ ਨੂੰ ਖਿੜਕੀ ਦੇ ਨੁਕਸਾਨ ਦੇ ਹਰਜਾਨੇ ਦੇ ਤੌਰ 'ਤੇ 200 ਡਾਲਰ ਵੀ ਦਿੱਤੇ। ਇਸ ਘਰ ਦੇ ਮਾਲਕ ਸਾਂਤਾ ਫੇ ਨਿਊ ਮੈਕਸੀਕਨ ਮੁਤਾਬਕ ਕੁੱਲ ਨੁਕਸਾਨ ਕਰੀਬ 200 ਡਾਲਰ ਦਾ ਸੀ। ਬਾਅਦ ਵਿਚ ਚੋਰ ਆਪਣੀ ਰਾਈਫਲ ਅਤੇ ਬੈਗ ਲੈਕੇ ਘਰੋਂ ਚਲਾ ਗਿਆ। ਘਰ ਛੱਡਣ ਤੋਂ ਪਹਿਲਾਂ ਚੋਰ ਨੇ ਆਪਣੇ ਪਰਿਵਾਰ ਦੀ ਕਹਾਣੀ ਵੀ ਦੱਸੀ। ਉਸ ਨੇ ਦੱਸਿਆ ਕਿ ਪੂਰਬੀ ਟੈਕਸਾਸ ਵਿਚ ਉਸ ਦੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਹ ਕਿਸੇ ਤੋਂ ਲੁਕ ਕੇ ਭੱਜ ਰਿਹਾ ਹੈ। ਚੋਰ ਨੇ ਇਹ ਵੀ ਦੱਸਿਆ ਕਿ ਕਸਬੇ ਦੇ ਬਾਹਰ ਹੀ ਉਸ ਦੀ ਕਾਰ ਖਰਾਬ ਹੋ ਗਈ। ਇਸ ਮਗਰੋਂ ਅਗਲੇ ਦਿਨ ਪੁਲਸ ਨੂੰ ਇਕ ਕਾਰ ਚੋਰੀ ਦੀ ਖ਼ਬਰ ਮਿਲੀ। ਚੋਰ ਦਾ ਹੁਲੀਆ ਵੀ ਘਰ ਵਿਚ ਚੋਰੀ ਕਰਨ ਵਾਲੇ ਨਾਲ ਮਿਲਦਾ ਸੀ। ਮੰਨਿਆ ਜਾ ਰਿਹਾ ਹੈ ਕਿ ਚੋਰ ਇਕ ਮਹਿਲਾ ਨੂੰ ਲੈਕੇ ਰੈਸਟੋਰੈਂਟ ਪਹੁੰਚਿਆ ਅਤੇ ਮਹਿਲਾ ਨੂੰ ਕਾਰ ਤੋਂ ਉਤਰਨ ਲਈ ਕਿਹਾ। ਮਹਿਲਾ ਨੇ ਜਦੋਂ ਆਪਣੇ ਬਚਾਅ ਲਈ ਹਾਰਨ ਵਜਾਉਣਾ ਸ਼ੁਰੂ ਕੀਤਾ ਉਦੋਂ ਉਹ ਭੱਜ ਗਿਆ। ਬਾਅਦ ਵਿਚ ਪੁਲਸ ਨੂੰ ਇਹ ਚੋਰ ਕਸਬੇ ਦੀ ਸੜਕ 'ਤੇ ਘੁੰਮਦੇ ਹੋਏ ਮਿਲਿਆ। ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ।


author

Vandana

Content Editor

Related News