ਅਲਾਦੀਨ ਵਾਂਗ ਵਿਆਹ ਸਥਾਨ 'ਤੇ ਪੁੱਜਾ ਲਾੜਾ, ਵੀਡੀਓ ਵਾਇਰਲ

05/25/2018 12:43:51 PM

ਲੰਡਨ— ਯੂ.ਕੇ ਵਿਚ ਇਕ ਭਾਰਤੀ ਜੋੜੇ ਨੇ ਅਨੋਖਾ ਵਿਆਹ ਰਚਾਇਆ, ਜਿਸ ਦੀ ਵੀਡੀਓ ਹੁਣ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਪਹਿਲੀ ਵਾਰ ਅਜਿਹੀ ਬਾਰਾਤ ਦੇਖੀ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਲਾੜਾ ਆਪਣੇ ਵਿਆਹ ਨੂੰ ਖਾਸ ਬਣਾਉਣ ਲਈ ਅਲਾਦੀਨ ਵਰਗੇ ਜਾਦੁਈ ਕਾਲੀਨ 'ਤੇ ਸਵਾਰ ਹੋ ਕੇ ਵਿਆਹ ਸਥਾਨ 'ਤੇ ਪੁੱਜਾ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਸਾਰੇ ਲੋਕ ਇਹ ਸੋਚ ਕੇ ਰਹੇ ਸੀ ਕਿ ਆਖਿਰ ਇਹ ਕਾਲੀਨ ਖੁਦ ਕਿਵੇਂ ਚੱਲ ਰਿਹਾ ਹੈ। ਵਿਆਹ ਸਥਾਨ 'ਤੇ ਪੁੱਜਣ ਤੋਂ ਪਹਿਲਾਂ ਲਾੜਾ ਸ਼ਹਿਰ ਵਿਚ ਘੁੰਮਿਆ, ਜਿੱਥੇ ਲੋਕ ਉਸ ਨੂੰ ਦੇਖ ਕੇ ਵੀਡੀਓ ਬਣਾਉਣ ਲੱਗੇ।

ਜਦੋਂ ਉਹ ਵਿਆਹ ਸਥਾਨ 'ਤੇ ਪੁੱਜਾ ਤਾਂ ਪਰਿਵਾਰ ਉਸ ਦੇ ਪਿੱਛੇ ਚੱਲ ਰਿਹਾ ਸੀ ਅਤੇ ਲਾੜਾ ਕਾਲੀਨ 'ਤੇ ਖੜ੍ਹਾ ਹੋਇਆ ਸੀ ਜੋ ਆਪਣੇ ਆਪ ਚੱਲ ਰਿਹਾ ਸੀ। ਵਿਆਹ ਖਤਮ ਹੋਣ ਤੋਂ ਬਾਅਦ ਲਾੜੀ ਨੂੰ ਵੀ ਇਸੇ ਕਾਲੀਨ 'ਤੇ ਲਾੜੇ ਨਾਲ ਖੜ੍ਹਾ ਕੀਤਾ ਗਿਆ ਅਤੇ ਵਿਦਾਈ ਕੀਤੀ ਗਈ। ਇਹ ਵੀਡੀਓ ਹੁਣ ਤੱਕ 55 ਹਜ਼ਾਰ ਵਾਰ ਸ਼ੇਅਰ ਹੋ ਚੁੱਕੀ ਹੈ ਅਤੇ ਇਸ ਨੂੰ 4 ਮਿਲੀਅਨ ਤੋਂ ਜ਼ਾਅਦਾ ਵਿਊ ਮਿਲ ਚੁੱਕੇ ਹਨ।

PunjabKesari


Related News