ਹੱਥ ਜੋੜ ''ਨਮਸਤੇ'' ਕਰਨ ਨਾਲ ਕੋਰੋਨਾ ਤੋਂ ਬਚਣ ਦੀ ਉਮੀਦ ਵਧੇਰੇ

Monday, May 04, 2020 - 03:06 PM (IST)

ਹੱਥ ਜੋੜ ''ਨਮਸਤੇ'' ਕਰਨ ਨਾਲ ਕੋਰੋਨਾ ਤੋਂ ਬਚਣ ਦੀ ਉਮੀਦ ਵਧੇਰੇ

ਨਿਊਯਾਰਕ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਭਾਰਤ ਵਿਚ ਇਕ-ਦੂਜੇ ਨੂੰ ਮਿਲਣ ਦੌਰਾਨ 'ਨਮਸਤੇ' ਕਰਨਾ ਦੂਜੇ ਦੇਸ਼ਾਂ ਵਿਚ ਮਿਲਣ ਦੌਰਾਨ ਵਰਤੇ ਜਾਣ ਵਾਲੇ ਤਰੀਕਿਆਂ ਤੋਂ ਵਧੇਰੇ ਕਾਰਗਰ ਸਾਬਿਤ ਹੋ ਸਕਦਾ ਹੈ, ਕਿਉਂਕਿ ਇਸ ਨਾਲ ਵਾਇਰਸ ਤੋਂ ਬਚਣ ਦੇ ਇਕ ਮਹੱਤਵਪੂਰਨ ਨਿਯਮ ਸਮਾਜਿਕ ਦੂਰੀ ਬਣਾਏ ਰੱਖਣ ਦਾ ਉਲੰਘਣ ਵੀ ਨਹੀਂ ਹੁੰਦਾ।

'ਨਿਊਯਾਰਕ ਟਾਈਮਸ' ਦੀ ਇਕ ਰਿਪੋਰਟ 'ਦ ਕੋਵਿਡ-19 ਰਿਡਲ: ਵਾਏ ਡਜ਼ ਦ ਵਾਇਰਸ ਵੈਲਾਪ ਸਮ ਪਲੇਸਿਸ ਐਂਡ ਸਪੇਅਰ ਅਦਰਸ?' ਦੇ ਮੁਤਾਬਕ ਕੋਰੋਨਾ ਵਾਇਰਸ ਨੇ ਧਰਤੀ 'ਤੇ ਤਕਰੀਬਨ ਹਰ ਥਾਂ ਆਪਣਾ ਅਸਰ ਦਿਖਾਇਆ ਹੈ। ਨਿਊਯਾਰਕ, ਪੈਰਿਸ ਤੇ ਲੰਡਨ ਜਿਹੇ ਮਹਾਨਗਰਾਂ ਵਿਚ ਜਿਥੇ ਇਸ ਨਾਲ ਤਬਾਹੀ ਮਚੀ ਹੈ ਉਥੇ ਹੀ ਬੈਂਕਾਕ, ਬਗਦਾਦ, ਨਵੀਂ ਦਿੱਲੀ, ਲਾਗੋਸ ਜਿਹੇ ਸ਼ਹਿਰਾਂ ਵਿਚ ਹਾਲਾਤ ਹੁਣ ਤੱਕ ਉਨੇਂ ਖਰਾਬ ਨਹੀਂ ਹੋਏ ਹਨ। ਉਸ ਨੇ ਕਿਹਾ ਕਿ ਸਵਾਲ ਇਹ ਹੈ ਕਿ ਕੁਝ ਸ਼ਹਿਰਾਂ 'ਤੇ ਵਾਇਰਸ ਦਾ ਕਹਿਰ ਵਧੇਰੇ ਤੇ ਕੁਝ ਥਾਵਾਂ 'ਤੇ ਘੱਟ ਕਿਉਂ ਹੈ। ਇਸ ਨੂੰ ਲੈ ਕੇ ਸਿਧਾਂਤ ਤੇ ਅਟਕਲਾਂ ਹਨ ਪਰ ਇਸ ਦਾ ਕੋਈ ਠੋਸ ਜਵਾਬ ਨਹੀਂ ਮਿਲ ਸਕਿਆ ਹੈ। ਇਸ ਦਾ ਪਤਾ ਚੱਲਣ ਨਾਲ ਦੇਸ਼ 'ਚ ਵਾਇਰਸ ਨਾਲ ਕਿਵੇਂ ਨਿਪਟਿਆ ਜਾਵੇ, ਕਿਸ ਨੂੰ ਇਸ ਨਾਲ ਖਤਰਾ ਹੈ ਇਹ ਪਤਾ ਲਾਉਣ ਤੇ ਇਹ ਜਾਨਣ ਵਿਚ ਮਦਦ ਮਿਲ ਸਕਦੀ ਹੈ ਕਿ ਘਰੋਂ ਬਾਹਰ ਜਾਣਾ ਸੁਰੱਖਿਅਤ ਕਦੋਂ ਹੇਵੇਗਾ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਮਾਰੀ ਮਾਹਰਾਂ ਨੇ ਕਿਹਾ ਕਿ ਸੰਸਕ੍ਰਿਤਿਕ ਕਾਰਕ, ਜਿਵੇਂ ਕਿ ਸਮਾਜਿਕ ਦੂਰੀ ਬਣਾਉਣਾ, ਜੋ ਕੁਝ ਸਮਾਜਾਂ ਵਿਚ ਪਹਿਲਾਂ ਤੋਂ ਜਾਰੀ ਹੈ, ਇਸ ਨਾਲ ਕੁਝ ਦੇਸ਼ ਵਧੇਰੇ ਸੁਰੱਖਿਅਤ ਹਨ। ਥਾਈਲੈਂਡ ਤੇ ਭਾਰਤ ਵਿਚ ਜਿਥੇ ਵਾਇਰਸ ਦੇ ਮਾਮਲੇ ਤੁਲਨਾਤਮਕ ਰੂਪ ਨਾਲ ਘੱਟ ਹਨ, ਉਥੇ ਲੋਕ ਇਕ-ਦੂਜੇ ਨੂੰ ਮਿਲਣ ਵੇਲੇ ਦੋਵੇਂ ਹੱਥ ਜੋੜ ਕੇ 'ਨਮਸਤੇ' ਕਰਦੇ ਹਨ। ਉਥੇ ਹੀ ਜਾਪਾਨ ਤੇ ਦੱਖਣੀ ਕੋਰੀਆ ਵਿਚ ਵੀ ਕੋਰੋਨਾ ਵਾਇਰਸ ਆਉਣ ਤੋਂ ਬਹੁਤ ਸਮਾਂ ਪਹਿਲਾਂ ਤੋਂ ਲੋਕ ਸਿਰ ਝੁਕਾਕੇ ਇਕ-ਦੂਜੇ ਨਾਲ ਮਿਲਦੇ ਹਨ ਤੇ ਥੋੜਾ ਵੀ ਬੀਮਾਰ ਹੋਣ 'ਤੇ ਉਹਨਾਂ ਨੂੰ ਮਾਸਕ ਪਾਉਣ ਦੀ ਆਦਤ ਹੈ।

ਰਿਪੋਰਟ ਮੁਤਾਬਕ ਵਿਕਾਸਸ਼ੀਲ ਦੇਸ਼ਾਂ ਵਿਚ ਬਜ਼ੁਰਗਾਂ ਦੀ ਘਰ ਵਿਚ ਦੇਖਭਾਲ ਕਰਨ ਦੀ ਸੰਸਕ੍ਰਿਤੀ ਦੇ ਕਾਰਣ ਪੱਛਮੀ ਦੇਸ਼ਾਂ ਦੀ ਤੁਲਨਾ ਵਿਚ ਉਥੇ ਬਜ਼ੁਰਗਾਂ ਦੀ ਜਾਨ ਘੱਟ ਜਾ ਰਹੀ ਹੈ। ਹਾਵਰਡ ਗਲੋਬਲ ਹੈਲਥ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਆਸ਼ੀਸ਼ ਝਾ ਨੇ ਕਿਹਾ ਕਿ ਕਈ ਦੇਸ਼ਾਂ ਵਿਚ ਨੌਜਵਾਨ ਆਬਾਦੀ ਵਧੇਰੇ ਹੋਣ ਕਰਕੇ ਵੀ ਮਹਾਮਾਰੀ ਦੇ ਮਾਮਲੇ ਘੱਟ ਹਨ।


author

Baljit Singh

Content Editor

Related News