ਗ੍ਰੀਨਲੈਂਡ ''ਚ 2003 ਮੁਕਾਬਲੇ ਚਾਰ ਗੁਣਾ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ

Tuesday, Jan 22, 2019 - 06:42 PM (IST)

ਗ੍ਰੀਨਲੈਂਡ ''ਚ 2003 ਮੁਕਾਬਲੇ ਚਾਰ ਗੁਣਾ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ

ਵਾਸ਼ਿੰਗਟਨ— ਗ੍ਰੀਨਲੈਂਡ 'ਚ ਮੌਜੂਦ ਬਰਫ ਦੀ ਚਾਦਰ ਧਰਤੀ ਦੇ ਵਾਯੂਮੰਡਲ ਦੇ ਤੇਜ਼ੀ ਨਾਲ ਗਰਮ ਹੋਣ ਦੇ ਚੱਲਦੇ 2003 ਦੀ ਤੁਲਨਾ 'ਚ ਚਾਰ ਗੁਣਾ ਤੇਜ਼ੀ ਨਾਲ ਪਿਘਲ ਰਹੀ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ।

ਸਮੁੰਦਰ ਦੇ ਵਧਦੇ ਜਲ ਪੱਧਰ ਨੂੰ ਲੈ ਕੇ ਚਿੰਤਤ ਵਿਗਿਆਨੀਆਂ ਨੇ ਲੰਬੇ ਸਮੇਂ ਤੋਂ ਗ੍ਰੀਨਲੈਂਡ ਦੇ ਦੱਖਣ-ਪੂਰਬੀ ਤੇ ਉੱਤਰ-ਪੱਛਮੀ ਖੇਤਰ 'ਚ ਲੰਬੇ ਸਮੇਂ ਤੋਂ ਧਿਆਨ ਕੇਂਦਰਿਤ ਕੀਤਾ ਹੈ। ਅਸਲ 'ਚ ਉਥੇ ਗਲੇਸ਼ੀਅਰ ਪਿਘਲ ਕੇ ਅਟਲਾਂਟਿਕ ਸਾਗਰ 'ਚ ਮਿਲ ਰਹੇ ਹਨ। ਇਹ ਅਧਿਐਨ ਪ੍ਰੋਸੀਡਿੰਗ ਆਫ ਦਾ ਨੇਸ਼ਨਲ ਅਕੈਡਮੀ ਜਨਰਲ 'ਚ ਪ੍ਰਕਾਸ਼ਿਤ ਹੋਇਆ ਹੈ। ਅਮਰੀਕਾ ਦੇ ਓਹੀਓ ਸਟੇਟ ਯੂਨੀਵਰਸਿਟੀ ਦੇ ਮੁੱਖ ਅਧਿਆਪਕ ਮਾਈਕਲ ਬੇਵਿਸ ਨੇ ਕਿਹਾ ਕਿ ਅਧਿਐਨ 'ਚ ਪਾਇਆ ਗਿਆ ਕਿ 2003 ਤੋਂ 2013 ਦੇ ਵਿਚਾਲੇ ਗ੍ਰੀਨਲੈਂਡ ਦੇ ਦੱਖਣ-ਪੱਛਮੀ ਖੇਤਰ 'ਚ ਗਲੇਸ਼ੀਅਰ ਦੀ ਇਕ ਵੱਡਾ ਹਿੱਸਾ ਪਿਘਲ ਗਿਆ। ਅਧਿਐਨ ਕਰਨ ਵਾਲੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ ਦੇ ਚੱਲਦੇ ਗਲੇਸ਼ੀਅਰ ਪਿਘਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਗ੍ਰੀਨਲੈਂਡ ਦੇ ਦੱਖਣ-ਪੱਛਮੀ ਹਿੱਸੇ 'ਚ ਗਰਮੀਆਂ ਦੌਰਾਨ ਨਦੀਆਂ ਦਾ ਜਲ ਪੱਧਰ ਵਧ ਰਿਹਾ ਹੈ।

ਅਧਿਐਨ ਦਲ 'ਚ ਸ਼ਾਮਲ ਵਿਗਿਆਨੀਆਂ ਮੁਤਾਬਕ ਦੱਖਣ-ਪੱਛਮੀ ਗ੍ਰੀਨਲੈਂਡ ਨੂੰ ਹੁਣ ਤੱਕ ਇਕ ਗੰਭੀਰ ਖਤਰਾ ਨਹੀਂ ਮੰਨਿਆ ਜਾਂਦਾ ਸੀ ਪਰ ਸਮੁੰਦਰੀ ਜਲ ਪੱਧਰ ਵਧਣ ਦੀ ਭਵਿੱਖਬਾਣੀ 'ਚ ਇਹ ਇਕ ਵੱਡਾ ਕਾਰਨ ਬਣ ਸਕਦਾ ਹੈ। ਵਿਗਿਆਨੀਆਂ ਮੁਤਾਬਕ ਇਸ ਦੇ ਅਜਿਹੇ ਤੱਟੀ ਦੇਸ਼ਾਂ 'ਤੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ, ਜੋ ਸਮੁੰਦਰ ਦੇ ਵਧਦੇ ਜਲ ਪੱਧਰ ਨੂੰ ਲੈ ਕੇ ਖਤਰੇ ਦਾ ਸਾਹਮਣਾ ਕਰ ਰਹੇ ਹਨ।


author

Baljit Singh

Content Editor

Related News