ਸਿਸਲੀ ਨੂੰ ਮੁੱਖ ਇਟਲੀ ਨਾਲ ਜੋੜਨ ਵਾਲੇ ਪੁਲ ਨੂੰ ਹਰੀ ਝੰਡੀ
Friday, Aug 08, 2025 - 04:00 AM (IST)

ਸਚੀਲੀਆ (ਦਲਵੀਰ ਕੈਂਥ) - ਇਟਲੀ ਦੇ ਸਭ ਤੋਂ ਵੱਡੇ ਟਾਪੂ, ਜਿਸ ਨੂੰ ਦੁਨੀਆ ਸਿਸਲੀ ਤੇ ਇਟਾਲੀਅਨ ਲੋਕ ਸਚੀਲੀਆ ਦੇ ਨਾਂ ਨਾਲ ਜਾਣਦੇ ਹਨ, ਨੂੰ ਸੜਕ ਮਾਰਗ ਰਾਹੀਂ ਇਟਲੀ ਨਾਲ ਜੋੜਨ ਲਈ ਬੁੱਧਵਾਰ ਨੂੰ ਦੁਨੀਆ ਦੇ ਸਭ ਤੋਂ ਲੰਬੇ ਪੁਲ ਦੀ ਉਸਾਰੀ ਲਈ ਇਟਲੀ ਸਰਕਾਰ 15.6 ਬਿਲੀਅਨ ਅਮਰੀਕੀ ਡਾਲਰ ਦੇ ਪ੍ਰਾਜੈਕਟ ਨੂੰ ਅੰਤਿਮ ਪ੍ਰਵਾਨਗੀ ਦੇ ਦਿੱਤੀ, ਜੋ ਕਿ ਸਿਸਲੀ ਨੂੰ ਮੁੱਖ ਭੂਮੀ ਨਾਲ ਜੋੜੇਗਾ। ਇਸ ਇਤਿਹਾਸਕ ਫੈਸਲੇ ਦਾ ਇਟਲੀ ਦੇ ਟਰਾਂਸਪੋਰਟ ਅਤੇ ਬੁਨਿਆਦੀ ਢਾਂਚਾ ਮੰਤਰੀ ਮੈਤਿਓ ਸਾਲਵਿਨੀ ਨੇ ਐਲਾਨ ਕੀਤਾ। ਮੈਤਿਓ ਸਾਲਵਿਨੀ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਲੰਬਾ ਸਿੰਗਲ-ਸਪੈਨ ਪੁਲ ਹੋਵੇਗਾ ਅਤੇ ਦੋਵੇਂ ਪਾਸੇ ਦੇ ਖੇਤਰਾਂ, ਜਿਵੇਂ ਕਿ ਸਿਸਲੀ ਟਾਪੂ ਅਤੇ ਦੱਖਣੀ ਇਤਾਲਵੀ ਖੇਤਰ ਕੈਲਾਬ੍ਰੀਆ ਲਈ ‘ਵਿਕਾਸ’ ਵਜੋਂ ਕੰਮ ਕਰੇਗਾ।