ਯੂਨਾਨ ਦੇ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਸੰਸਦ ਭਵਨ (ਤਸਵੀਰਾਂ)

Thursday, Feb 22, 2024 - 09:35 AM (IST)

ਯੂਨਾਨ ਦੇ ਕਿਸਾਨ ਵੀ ਟਰੈਕਟਰ ਲੈ ਕੇ ਪਹੁੰਚੇ ਸੰਸਦ ਭਵਨ (ਤਸਵੀਰਾਂ)

ਏਥਨਜ਼ (ਬਿਊਰੋ) ਜਦੋਂ ਯੂਨਾਨ ਦੇ ਪ੍ਰਧਾਨ ਮੰਤਰੀ ਕਿਰਿਆਕੋਸ ਮਿਤਸੋਟਾਕਿਸ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਭਾਰਤ ਵਿਚ ਹਨ, ਠੀਕ ਉਸੇ ਸਮੇਂ ਦੋਵਾਂ ਹੀ ਦੇਸ਼ਾਂ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਟਰੈਕਟਰਾਂ ਨਾਲ ਸੜਕਾਂ ’ਤੇ ਹਨ। ਮੰਗਲਵਾਰ ਨੂੰ ਗ੍ਰੀਸ ਦੀ ਸੰਸਦ ਦੇ ਬਾਹਰ ਸੈਂਕੜੇ ਟਰੈਕਟਰ ਖੜ੍ਹੇ ਕੀਤੇ ਗਏ ਸਨ,  ਕਿਉਂਕਿ ਉੱਚ ਉਤਪਾਦਨ ਲਾਗਤਾਂ ਤੋਂ ਨਾਰਾਜ਼ ਹਜ਼ਾਰਾਂ ਕਿਸਾਨਾਂ ਨੇ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਏਥਨਜ਼ ਵਿੱਚ ਤਬਦੀਲ ਕਰ ਦਿੱਤਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀ ਵਿਦਿਆਰਥਣ ਨੂੰ ਕੁਚਲਣ ਦਾ ਮਾਮਲਾ, ਦੋਸ਼ੀ ਪੁਲਸ ਅਧਿਕਾਰੀ ਖ਼ਿਲਾਫ਼ ਨਹੀਂ ਚੱਲੇਗਾ ਮੁਕੱਦਮਾ 

PunjabKesari

ਤਸਵੀਰਾਂ ਵਿਚ ਗ੍ਰੀਸ ਦੀ ਰਾਜਧਾਨੀ ਏਥਨਜ਼ ਵਿਚ ਰਾਤ ਭਰ ਸੰਸਦ ਦਾ ਘਿਰਾਓ ਕਰਨ ਤੋਂ ਬਾਅਦ ਸਵੇਰੇ ਟਰੈਕਟਰਾਂ ’ਤੇ ਵਾਪਸ ਪਰਤ ਰਹੇ ਕਿਸਾਨ ਦੇਖੇ ਜਾ ਸਕਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਵਿਚ ਵਰਤੀ ਜਾਣ ਵਾਲੀ ਸਮੱਗਰੀ ਦੀਆਂ ਕੀਮਤਾਂ ਘਟਾਉਣ ਲਈ ਕਦਮ ਚੁੱਕੇ। ਭਾਰਤ ਵਿਚ ਕਿਸਾਨ ਸੰਸਦ ਭਵਨ ਦਾ ਘਿਰਾਓ ਕਰਨ ਲਈ ਦਿੱਲੀ ਸਰਹੱਦ ’ਤੇ ਪੁਲਸ ਨਾਲ ਸੰਘਰਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News