ਯੂਨਾਨ ਨੇ ਵੈਨੇਜ਼ੁਏਲਾ ਦੇ ਆਖਰੀ ਰਾਸ਼ਟਰਪਤੀ ਦੇ ਰੂਪ ''ਚ ਗੁਆਇਦੋ ਨੂੰ ਦਿੱਤੀ ਮਾਨਤਾ

Friday, Jul 12, 2019 - 11:42 PM (IST)

ਯੂਨਾਨ ਨੇ ਵੈਨੇਜ਼ੁਏਲਾ ਦੇ ਆਖਰੀ ਰਾਸ਼ਟਰਪਤੀ ਦੇ ਰੂਪ ''ਚ ਗੁਆਇਦੋ ਨੂੰ ਦਿੱਤੀ ਮਾਨਤਾ

ਏਥੈਂਸ - ਯੂਨਾਨ ਦੀ ਨਵੀਂ ਸਰਕਾਰ ਨੇ ਕਿਹਾ ਹੈ ਕਿ ਉਹ ਵੈਨੇਜ਼ੁਏਲਾ 'ਚ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਆਇਦੋ ਨੂੰ ਦੇਸ਼ ਦੇ ਆਖਰੀ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਦੇ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਇਸ ਨਾਲ ਯੂਨਾਨ ਨੂੰ ਯੂਰਪੀ ਸੰਘ ਦੇ ਨਾਲ ਜੁੜਣ 'ਚ ਮਦਦ ਮਿਲੇਗੀ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਯੂਨਾਨ ਦੀ ਪਿਛਲੀ ਸਰਕਾਰ ਦੀ ਉਸ ਵਿਵਸਥਾ ਨੂੰ ਪਲਟ ਦਿੱਤਾ ਜਿਸ ਦੇ ਤਹਿਤ ਵੈਨੇਜ਼ੁਏਲਾ ਦੇ ਮੁਸ਼ਕਿਲਾਂ 'ਚ ਘਿਰੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨਾਲ ਉਨ੍ਹਾਂ ਦਾ ਤਾਲਮੇਲ ਸੀ।
ਵਿਸ਼ਵ ਭਰ ਦੇ ਕਰੀਬ 50 ਦੇਸ਼ਾਂ ਨੇ ਗੁਇਦੋ ਨੂੰ ਦੇਸ਼ ਦੇ ਆਖਰੀ ਰਾਸ਼ਟਰਪਤੀ ਦੇ ਤੌਰ 'ਤੇ ਮਾਨਤਾ ਦਿੱਤੀ ਹੈ ਅਤੇ ਦੇਸ਼ 'ਚ ਪਿਛਲੇ ਸਾਲ ਹੋਈਆਂ ਚੋਣਾਂ ਤੋਂ ਬਾਅਦ ਮਾਦੁਰੋ ਦਾ ਦੇਸ਼ ਦੇ ਉੱਚ ਅਹੁਦੇ ਲਈ ਮੁੜ ਚੋਣ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਯੂਨਾਨ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਲੋਕਤਾਂਤਰਿਕ ਤਰੀਕੇ ਨਾਲ ਚੁਣੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੁਆਨ ਗੁਆਇਦੋ ਨੂੰ ਵੈਨੇਜ਼ੁਏਲਾ ਦੇ ਆਖਰੀ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੇਸ਼ 'ਚ ਉਹ ਮੁਕਤ, ਨਿਰਪੱਖ ਅਤੇ ਲੋਕਤਾਂਤਰਿਕ ਤਰੀਕੇ ਨਾਲ ਰਾਸ਼ਟਰਪਤੀ ਚੋਣਾਂ ਕਰਾ ਸਕਣ।


author

Khushdeep Jassi

Content Editor

Related News