ਯੂਨਾਨ ਦੇ ਟਾਪੂ 'ਤੇ 7 ਮਿੰਟ ਦੇ ਅੰਦਰ ਦੋ ਵਾਰ ਆਇਆ ਭੂਚਾਲ

Sunday, Nov 04, 2018 - 04:32 PM (IST)

ਏਥਨਜ (ਭਾਸ਼ਾ)— ਯੂਨਾਨ ਦੇ ਭੂ-ਵਿਗਿਆਨੀ ਮਾਹਰਾਂ ਨੇ ਕਿਹਾ ਕਿ ਪੱਛਮੀ ਯੂਨਾਨ ਦੇ ਜਾਕਿਨਥੋਸ ਟਾਪੂ ਤੇ ਭੂਚਾਲ ਦੇ ਦੋ ਨਵੇਂ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਏਥਨਜ ਇੰਸਟੀਚਿਊਟ ਆਫ ਜਿਓਡਾਇਨਾਮਿਕਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 7 ਮਿੰਟ ਦੇ ਅੰਦਰ ਦੋ ਵਾਰ ਭੂਚਾਲ ਆਇਆ। ਸਥਾਨਕ ਸਮੇਂ ਮੁਤਾਬਕ ਸਵੇਰੇ 5:11 ਮਿੰਟ 'ਤੇ ਆਏ ਪਹਿਲੇ ਭੂਚਾਲ ਦੀ ਤੀਬਰਤਾ 4.4 ਸੀ। ਭੂਚਾਲ ਦਾ ਕੇਂਦਰ ਜਾਕਿਨਥੋਸ ਟਾਪੂ ਦੇ ਦੱਖਣ ਤੋਂ 78 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। 7 ਮਿੰਟ ਬਾਅਦ 5.0 ਦੀ ਤੀਬਰਤਾ ਵਾਲਾ ਦੂਜਾ ਭੂਚਾਲ ਆਇਆ। ਇਸ ਦਾ ਕੇਂਦਰ ਟਾਪੂ ਦੇ ਦੱਖਣ ਪੱਛਮ ਵਿਚ 59 ਕਿਲੋਮੀਟਰ ਦੂਰ ਅਤੇ 7 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ।


Vandana

Content Editor

Related News