ਯੂਨਾਨ ''ਚ ਮਈ ਦਿਵਸ ਮੌਕੇ ਹੜਤਾਲ ਕਾਰਨ ਆਵਾਜਾਈ ਠੱਪ

05/01/2019 5:24:52 PM

ਬਰਲਿਨ (ਭਾਸ਼ਾ)— ਯੂਨਾਨ ਵਿਚ ਬੁੱਧਵਾਰ ਨੂੰ ਮਈ ਦਿਵਸ ਮਨਾ ਰਹੀਆਂ ਯੂਨੀਅਨਾਂ ਵੱਲੋਂ ਹੜਤਾਲ ਕਰਨ ਅਤੇ ਰੈਲੀਆਂ ਕੱਢਣ ਕਾਰਨ ਰੇਲ ਆਵਾਜਾਈ, ਸ਼ਿਪਿੰਗ ਅਤੇ ਹੋਰ ਆਵਾਜਾਈ ਸੇਵਾਵਾਂ ਠੱਪ ਰਹੀਆਂ। ਏਥਨਜ ਦੇ ਮੱਧ ਵਿਚ ਬੁੱਧਵਾਰ ਨੂੰ ਵੱਖ-ਵੱਖ ਵਿਰੋਧੀ ਯੂਨੀਅਨਾਂ ਅਤੇ ਖੱਬੇ ਪੱਖੀ ਸੰਗਠਨਾਂ ਵੱਲੋਂ ਸੰਸਦ ਤੱਕ ਤਿੰਨ ਵੱਖ-ਵੱਖ ਰੈਲੀਆਂ ਅਤੇ ਮਾਰਚ ਵਿਚ ਸੈਂਕੜੇ ਲੋਕ ਪਹੁੰਚੇ। ਯੂਨਾਨ ਦੀ ਰਾਜਧਾਨੀ ਵਿਚ ਯੂਨੀਅਨ ਦੀ ਹੜਤਾਲ ਕਾਰਨ ਬੱਸਾਂ, ਟਰਾਲੀ ਬੱਸਾਂ, ਸ਼ਹਿਰੀ ਰੇਲ ਸੇਵਾਵਾਂ ਠੱਪ ਰਹੀਆਂ। ਹਾਲਾਂਕਿ ਕਰੀਬ ਪੂਰ ਦਿਨ ਮੈਟਰੋ ਟਰੇਨਾਂ ਚੱਲਦੀਆਂ ਰਹੀਆਂ। ਰਾਸ਼ਟਰੀ ਟਰੇਨ ਤੇ ਟਾਪੂ ਦੀਆਂ ਕਿਸ਼ਤੀ ਸੇਵਾਵਾਂ ਵੀਰਵਾਰ ਨੂੰ ਬਹਾਲ  ਹੋਣਗੀਆਂ।

ਉੱਧਰ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਮੱਧ ਮਾਸਕੋ ਵਿਚ 1 ਲੱਖ ਲੋਕ ਮਈ ਦਿਵਸ ਰੈਲੀ ਵਿਚ ਪਹੁੰਚੇ। ਤੁਰਕੀ ਵਿਚ ਪੁਲਸ ਨੇ ਮਈ ਦਿਵਸ ਦੇ ਉਨ੍ਹਾਂ ਪ੍ਰਦਰਸ਼ਨਾਕਰੀਆਂ ਨੂੰ ਹਿਰਾਸਤ ਵਿਚ ਲਿਆ ਜਿਨ੍ਹਾਂ ਨੇ ਪਾਬੰਦੀ ਦੀ ਉਲੰਘਣਾ ਕਰ ਕੇ ਇਸਤਾਂਬੁਲ ਦੇ ਸੰਕੇਤਕ ਮੁੱਖ ਚੌਰਾਹੇ ਵੱਲ ਵੱਧਣ ਦੀ ਕੋਸ਼ਿਸ਼ ਕੀਤੀ। ਤੁਰਕੀ ਨੇ ਸੁਰੱਖਿਆ ਕਾਰਨਾਂ ਕਾਰਨ ਮਈ ਦਿਵਸ ਪ੍ਰੋਗਰਾਮ 'ਤੇ ਰੋਕ ਲਗਾ ਦਿੱਤੀ ਸੀ। ਫਿਲੀਪੀਨ, ਮਲੇਸ਼ੀਆ, ਕੰਬੋਡੀਆ, ਮਿਆਂਮਾਰ ਅਤੇ ਏਸ਼ੀਆ ਦੇ ਕਈ ਹਿੱਸਿਆਂ ਵਿਚ ਮਈ ਦਿਵਸ ਰੈਲੀਆਂ ਕੱਢੀਆਂ ਗਈਆਂ।


Vandana

Content Editor

Related News