ਬ੍ਰਿਟੇਨ 'ਚ ਟਰੇਨ ਚਾਲਕਾਂ ਦੇ ਹੜਤਾਲ 'ਤੇ ਜਾਣ ਕਾਰਨ ਲੋਕਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

Saturday, Jul 30, 2022 - 09:15 PM (IST)

ਬ੍ਰਿਟੇਨ 'ਚ ਟਰੇਨ ਚਾਲਕਾਂ ਦੇ ਹੜਤਾਲ 'ਤੇ ਜਾਣ ਕਾਰਨ ਲੋਕਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਲੰਡਨ-ਬ੍ਰਿਟੇਨ 'ਚ ਸ਼ਨੀਵਾਰ ਨੂੰ ਹਜ਼ਾਰਾਂ ਟਰੇਨ ਚਾਲਕਾਂ ਦੇ ਹੜਤਾਲ 'ਤੇ ਚੱਲੇ ਜਾਣ ਕਾਰਨ ਕਰਮਚਾਰੀਆਂ, ਛੁੱਟੀਆਂ ਮਨਾ ਰਹੇ ਲੋਕਾਂ ਅਤੇ ਖੇਡ ਪ੍ਰਸ਼ੰਸਕਾਂ ਨੂੰ ਯਾਤਰਾ ਕਰਨ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ 'ਚ ਕਰੀਬ 5,000 ਚਾਲਕਾਂ ਨੇ ਸੱਤ ਕੰਪਨੀਆਂ ਵਿਰੁੱਧ 24 ਘੰਟੇ ਦੀ ਹੜਤਾਲ ਕੀਤੀ। ਇਹ ਹੜਤਾਲ ਸ਼ਨੀਵਾਰ ਨੂੰ ਬਰਮਿੰਘਮ 'ਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਅਤੇ ਇੰਗਲਿਸ਼ ਫੁੱਟਬਾਲ ਸੀਜ਼ਨ ਦੇ ਪਹਿਲੇ ਦਿਨ ਹੋਈ।

ਇਹ ਵੀ ਪੜ੍ਹੋ : ਬਿਜਲੀ ਕੰਪਨੀਆਂ ਦੇ 2.5 ਲੱਖ ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨ ਸੂਬੇ : PM ਮੋਦੀ

ਇਸ ਤੋਂ ਪਹਿਲਾਂ, ਬ੍ਰਿਟੇਨ 'ਚ ਰੇਲਵੇ ਦੇ ਸਫਾਈ ਕਰਮਚਾਰੀਆਂ, ਸਿਗਨਲ ਵਰਕਰ, ਰੱਖ-ਰਖਾਅ ਅਤੇ ਸਟੇਸ਼ਨ ਕਰਮਚਾਰੀ ਤਖਨਾਹਾਂ, ਨੌਕਰੀ ਅਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਜੂਨ ਤੋਂ ਲੈ ਕੇ ਹੁਣ ਤੱਕ ਚਾਰ ਵਾਰ ਪੂਰੇ ਚਾਰ ਦਿਨ ਦੀ ਹੜਤਾਲ ਕਰ ਚੁੱਕੇ ਹਨ। ਕਰਮਚਾਰੀ ਯੂਨੀਅਨ 9 ਫੀਸਦੀ ਤੋਂ ਜ਼ਿਆਦਾ ਦੀ ਮਹਿੰਗਾਈ ਦੇ ਮੱਦੇਨਜ਼ਰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਵਾਧੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ :ਪਾਕਿ ਦੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਤੇ ਉਨ੍ਹਾਂ ਦੇ ਬੇਟੇ ਹਮਜ਼ਾ ਨੂੰ ਕੀਤਾ ਤਲਬ

ਉਥੇ ਦੂਜੇ ਪਾਸੇ, ਰੇਲ ਕੰਪਨੀਆਂ ਮਹਾਮਾਰੀ ਦੇ ਚੱਲਦੇ ਦੋ ਸਾਲ ਬਾਅਦ ਲਾਗਤ 'ਚ ਕਮੀ ਲਿਆਉਣ ਅਤੇ ਛਾਂਟੀ ਕਰਨ ਦੀ ਕਵਾਇਦ 'ਚ ਜੁੱਟੀਆਂ ਹਨ। ਕਰਮਚਾਰੀ ਯੂਨੀਅਨ ਕੰਜ਼ਰਵੇਟਿਵ ਸਰਕਾਰ 'ਤੇ ਰੇਲ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਬਿਹਤਰ ਤਨਖਾਹ ਦੀ ਪੇਸ਼ਕਸ਼ ਕਰਨ ਤੋਂ ਰੋਕਣ ਦਾ ਦੋਸ਼ ਲੱਗਾ ਰਹੇ ਹਨ। ਹਾਲਾਂਕਿ, ਸਰਕਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

ਇਹ ਵੀ ਪੜ੍ਹੋ : CWG 2022: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News