ਪੜ੍ਹਾਈ ਦਾ ਜਨੂੰਨ, 23 ਸਾਲਾ ਪੋਤੀ ਅਤੇ 88 ਸਾਲਾ ਦਾਦੇ ਨੇ ਇਕੱਠਿਆਂ ਕੀਤੀ ਗ੍ਰੈਜੂਏਸ਼ਨ
Tuesday, Dec 28, 2021 - 01:24 PM (IST)
ਟੈਕਸਾਸ : ਇਕ 88 ਸਾਲਾ ਬਜ਼ੁਰਗ, ਜੋ ਪਿਛਲੇ 70 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੀ ਕਾਲਜ ਦੀ ਡਿਗਰੀ ਲਈ ਕੋਸ਼ਿਸ਼ ਕਰ ਰਿਹਾ ਸੀ, ਨੇ ਆਖ਼ਰਕਾਰ ਗ੍ਰੇਜੂਏਸ਼ਨ ਕਰ ਲਈ ਹੈ ਅਤੇ ਉਨ੍ਹਾਂ ਨੇ ਆਪਣੀ 23 ਸਾਲਾ ਪੋਤੀ ਨਾਲ ਇਹ ਉਪਲਬੱਧੀ ਹਾਸਲ ਕੀਤੀ ਹੈ। ਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ਦੇ ਰਹਿਣ ਵਾਲੇ ਰੇਨੇ ਨੀਰਾ ਨੇ 1950 ਵਿਚ ਕਾਲਜ ਵਿਚ ਦਾਖ਼ਲਾ ਲਿਆ ਸੀ ਪਰ ਉਨ੍ਹਾਂ ਨੂੰ ਪਰਿਵਾਰ ਦੀ ਦੇਖ਼ਭਾਲ ਲਈ ਕਾਲਜ ਜਾਣਾ ਬੰਦ ਕਰਨਾ ਪਿਆ। ਹਾਲਾਂਕਿ ਹਮੇਸ਼ਾ ਤੋਂ ਹੀ ਉਨ੍ਹਾਂ ਦਾ ਸੁਫ਼ਨਾ ਸੀ ਕਿ ਉਹ ਆਪਣੀ ਪੜ੍ਹਾਈ ਨੂੰ ਪੂਰਾ ਕਰਨ।
ਇਹ ਵੀ ਪੜ੍ਹੋ : ਵੱਡਾ ਦਾਅਵਾ, ਬ੍ਰਿਟੇਨ ’ਚ ਕੋਵਿਡ ਕਾਰਨ ਘੱਟ ਮੌਤਾਂ ਪਿੱਛੇ ਹੈ ਇਹ ਵਜ੍ਹਾ
ਰੇਨੇ ਦੀ ਪੋਤੀ ਮੇਲਾਨੀਏ ਸਾਲਜਾਰ ਨੇ ਜਦੋਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਕਾਲਜ ਡਿਗਰੀ ਲਈ ਕੋਸ਼ਿਸ਼ ਸ਼ੁਰੂ ਕੀਤੀ ਤਾਂ ਉਹ ਪੋਤੀ ਨਾਲ ਕਾਲਜ ਜਾਣ ਲਈ ਪ੍ਰੇਰਿਤ ਹੋਏ। ਉਨ੍ਹਾਂ ਨੇ 4 ਸਾਲ ਲਈ ਯੂਨੀਵਰਸਿਟੀ ਆਫ ਟੈਕਸਾਸ ਵਿਚ ਦਾਖ਼ਲਾ ਲਿਆ। ਯੂਨੀਵਰਸਿਟੀ ਕੈਂਪਸ ਵਿਚ ਰੇਨੇ ਕਾਫ਼ੀ ਪ੍ਰਸਿੱਧ ਹੋ ਗਏ। ਉਹ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਅਤੇ ਉਤਸ਼ਾਹ ਦੇ ਸਰੋਤ ਬਣ ਗਏ। ਬੀਤੀ 11 ਦਸੰਬਰ ਨੂੰ ਦੋਵੇਂ ਇਕ-ਇਕ ਕਰਕੇ ਗ੍ਰੈਜੂਏਟ ਹੋ ਗਏ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ, ਇਸ ਵਜ੍ਹਾ ਕਾਰਨ 2022 ’ਚ ਭੁੱਖਮਰੀ ਦੀ ਲਪੇਟ ’ਚ ਆਵੇਗਾ ਭਾਰਤ
ਮੇਲਾਨੀਏ ਨੇ ਜਿਥੇ ਕਮਿਊਨੀਕੇਸ਼ਨ ਦੇ ਖੇਤਰ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ, ਉਥੇ ਹੀ ਉਨ੍ਹਾਂ ਦੇ ਦਾਦਾ ਰੇਨੇ ਨੇ ਇਕਨੋਮਿਕਸ ਵਿਚ ਡਿਗਰੀ ਹਾਸਲ ਕੀਤੀ। ਦੋਵੇਂ ਜਦੋਂ ਸਟੇਜ਼ ’ਤੇ ਆਪਣੀ-ਆਪਣੀ ਡਿਗਰੀ ਲੈਣ ਪੁੱਜੇ ਤਾਂ ਮੇਲਾਨੀਏ ਭਾਵੁਕ ਹੋ ਗਈ। ਉਨ੍ਹਾਂ ਕਿਹਾ, ‘ਹਰ ਕੋਈ ਸ਼ਾਂਤ ਸੀ। ਮੈਂ ਕੋਈ ਤਾੜੀਆਂ ਦੀ ਆਵਾਜ਼ ਜਾਂ ਪ੍ਰਸ਼ੰਸਾਂ ਨਹੀਂ ਸੁਣੀ ਪਰ ਮੈਨੂੰ ਦੱਸਿਆ ਗਿਆ ਕਿ ਪੂਰਾ ਸਟੇਡੀਅਮ ਖ਼ੁਸ਼ ਹੋ ਗਿਆ ਸੀ। ਮੇਰੇ ਦਾਦਾ 1950 ਦੇ ਦਹਾਕੇ ਤੋਂ ਆਪਣੀ ਬੈਚਲਰ ਦੀ ਡਿਗਰੀ ਲਈ ਕੋਸ਼ਿਸ਼ ਕਰ ਰਹੇ ਸਨ ਅਤੇ ਇਹ ਉਨ੍ਹਾਂ ਦੇ ਜੀਵਨ ਦਾ ਸੁਫ਼ਨਾ ਅਤੇ ਟੀਚਾ ਸੀ।’
ਇਹ ਵੀ ਪੜ੍ਹੋ : ਪਾਕਿਸਤਾਨ ਪਹੁੰਚਿਆ ਧਰਮ ਸੰਸਦ 'ਚ ਨਫ਼ਰਤ ਭਰੇ ਭਾਸ਼ਣ ਦਾ ਮਾਮਲਾ, ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।