ਗ੍ਰੈਮੀ ਪੁਰਸਕਾਰ ਸਮਾਰੋਹ ’ਚ ਕਿਸਾਨਾਂ ਦੇ ਚਰਚੇ, ਭਾਰਤੀ-ਕੈਨੇਡੀਅਨ ਯੂ-ਟਿਊਬਰ ਲਿਲੀ ਸਿੰਘ ਨੇ ਕੀਤਾ ਸਮਰਥਨ
Monday, Mar 15, 2021 - 01:05 PM (IST)
ਲਾਸ ਏਂਜਲਸ (ਭਾਸ਼ਾ) : ਭਾਰਤੀ-ਕੈਨੇਡੀਅਨ ਯੂ-ਟਿਊਬਰ ਅਤੇ ‘ਲੇਟ ਨਾਈ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਨੇ ਭਾਰਤ ਸਰਕਾਰ ਦੇ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਪ੍ਰਤੀ ਸਮਰਥਨ ਦਿਖਾਉਣ ਵਾਲਾ ਮਾਸਕ ਪਾ ਕੇ ਗ੍ਰੈਮੀ ਪੁਰਸਕਾਰ 2021 ਦੇ ਰੈਡ ਕਾਰਪੇਟ ਸਮਾਰੋਹ ਵਿਚ ਸ਼ਿਕਰਤ ਕੀਤੀ।
ਇਹ ਵੀ ਪੜ੍ਹੋ: ਸ਼ੇਰ ਦੇ ਬੱਚੇ ਨੂੰ ਡਰੱਗ ਦੇ ਕੇ ਫੋਟੋਸ਼ੂਟ ਕਰਾਉਣਾ ਵਿਆਹੁਤਾ ਜੋੜੇ ਨੂੰ ਪਿਆ ਮਹਿੰਗਾ
I know red carpet/award show pictures always get the most coverage, so here you go media. Feel free to run with it ✊🏽 #IStandWithFarmers #GRAMMYs pic.twitter.com/hTM0zpXoIT
— Lilly // #LateWithLilly (@Lilly) March 15, 2021
ਸਿੰਘ ਜੋ ਮਾਸਕ ਪਾ ਕੇ ਸਮਾਰੋਹ ਵਿਚ ਆਈ, ਉਸ ’ਤੇ ‘ਆਈ ਸਟੈਂਡ ਵਿੱਦ ਫਾਰਮਰਸ’ (ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ) ਲਿਖਿਆ ਸੀ। 32 ਸਾਲਾ ਸਿੰਘ ਨੇ ਟਵਿਟਰ ’ਤੇ ਆਪਣੀ ਇਹ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਰੈਡ ਕਾਰਪੇਟ ਨੂੰ ਮੀਡੀਆ ਵਿਚ ਕਾਫੀ ਚੰਗੀ ਕਵਰੇਜ ਮਿਲਦੀ ਹੈ, ਇਸ ਲਈ ਇਹ ਕਿਸਾਨਾਂ ਦੇ ਪ੍ਰਤੀ ਇਕਜੁਟਤਾ ਦਿਖਾਉਣ ਦਾ ਸਹੀ ਮੌਕਾ ਸੀ। ਸਿੰਘ ਨੇ ਤਸਵੀਰ ਦਾ ਸਿਰਲੇਖ ਲਿਖਿਆ, ‘ਮੈਂ ਜਾਣਦੀ ਹਾਂ ਕਿ ਰੈਡ ਕਾਰਪੇਟ/ਪੁਰਸਕਾਰ ਸਮਾਰੋਹ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਾਰਿਤ ਕੀਤਾ ਜਾਂਦਾ ਹੈ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬੇਝਿਜਕ ਪ੍ਰਸਾਰਿਤ ਕਰੋ।’
ਇਹ ਵੀ ਪੜ੍ਹੋ: ਫਲਾਪਸ਼ੋਅ ਤੋਂ ਬਾਅਦ ਮੁੜ ਚੱਲਿਆ ਵਿਰਾਟ ਕੋਹਲੀ ਦਾ ਬੱਲਾ, ਇਕੋ ਮੈਚ 'ਚ ਲਾਈ ਰਿਕਾਰਡਾਂ ਦੀ ਝੜੀ
ਇਸ ਤੋਂ ਪਹਿਲਾਂ ਉਨ੍ਹਾਂ ਨੇ ਅੰਦੋਲਨਕਾਰੀ ਭਾਰਤੀ ਕਿਸਾਨਾਂ ਦਾ ਸਮਰਥਨ ਕਰਨ ਲਈ ਪੌਪ ਸਟਾਰ ਰਿਹਾਨਾ ਦਾ ਧੰਨਵਾਦ ਕੀਤਾ ਸੀ। ਭਾਰਤੀ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 3 ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਰਿਹਾਨਾ ਨੇ ਫਰਵਰੀ ਵਿਚ ਕੀਤੇ ਟਵੀਟ ਦੇ ਬਾਅਦ ਦੁਨੀਆਭਰ ਦੀਆਂ ਕਈ ਹਸਤੀਆਂ, ਕਾਰਜਕਰਤਾਵਾਂ ਅਤੇ ਨੇਤਾਵਾਂ ਨੇ ਕਿਸਾਨਾਂ ਦੇ ਪ੍ਰਤੀ ਸਮਰਥਨ ਜਤਾਇਆ ਸੀ।
ਇਹ ਵੀ ਪੜ੍ਹੋ: ਦੂਜੀ ਵਾਰ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਪਤਨੀ ਗੀਤਾ ਬਸਰਾ ਨੇ ਸਾਂਝੀ ਕੀਤੀ ਖ਼ੁਸ਼ਖ਼ਬਰੀ
ਸਵੀਡਨ ਦੀ ਪੌਣ-ਪਾਣੀ ਵਰਕਰ ਗ੍ਰੇਟਾ ਥਨਬਰਗ, ਹਾਲੀਵੁੱਡ ਅਦਾਕਾਰਾ ਸੂਸੇਨ ਸੈਰੰਡਨ, ਅਮਰੀਕੀ ਵਕੀਲ ਅਤੇ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸਰਨੀ, ਗਾਇਕ ਜੇ ਸੀਨ, ਡਾ. ਜਿਊਸ ਅਤੇ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੇ ਵੀ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ: IPL 2021 ਤੋਂ ਪਹਿਲਾਂ ਧੋਨੀ ਦੇ ਇਸ ਅਵਤਾਰ ਨੇ ਚੱਕਰਾਂ ’ਚ ਪਾਏ ਪ੍ਰਸ਼ੰਸਕ, ਤਸਵੀਰ ਵਾਇਰਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।