ਕਮਾਲ ਦੀ ਪ੍ਰਤਿਭਾ, 15 ਸਾਲ ਦੀ ਉਮਰ ''ਚ ਗ੍ਰੈਜੁਏਸ਼ਨ! ਚਾਰ ਸਾਲ ''ਚ ਮਿਲੀਆਂ 5 ਡਿਗਰੀਆਂ
Thursday, Dec 30, 2021 - 06:21 PM (IST)
ਵਾਸ਼ਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਬੱਚੇ ਵੀ ਹਰ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬੱਚੇ ਬਾਰੇ ਦੱਸ ਰਹੇ ਹਾਂ ਜਿਸ ਦੀ ਉਮਰ ਤਾਂ 15 ਸਾਲ ਹੈ ਪਰ ਉਸ ਨੇ ਗ੍ਰੈਜੁਏਸ਼ਨ ਕਰ ਲਈ ਹੈ। ਇਸ ਬੱਚੇ ਦਾ ਨਾਮ ਜੈਕ ਰੀਕੋ ਹੈ। ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਸ ਮਾਸੂਮ ਜਿਹੇ ਦਿਸਣ ਵਾਲੇ ਮੁੰਡੇ ਦੀ ਇਹ ਪੰਜਵੀਂ ਡਿਗਰੀ ਹੈ। ਉਹ ਵੀ ਸਿਰਫ 4 ਸਾਲ ਦੇ ਅੰਦਰ। ਜੈਕ ਦੀ ਇਹ ਪ੍ਰਤਿਭਾ ਦੂਜਿਆਂ ਲਈ ਉਦਾਹਰਨ ਹੈ। ਉਸ ਨੇ 15 ਸਾਲ ਦੀ ਉਮਰ ਵਿਚ ਯੂਨੀਵਰਸਿਟੀ ਆਫ ਨੇਵਾਦਾ ਤੋਂ ਗ੍ਰੈਜੁਏਸ਼ਨ ਕੀਤੀ ਹੈ।
ਡੇਲੀ ਮੇਲ ਦੇ ਮੁਤਾਬਕ ਆਪਣੀ ਹੋਣਹਾਰ ਯੋਗਤਾ ਕਾਰਨ ਜੈਕ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੈਕ ਅਮਰੀਕਾ ਦੇ ਕੈਲੀਫੋਰਨੀਆ ਵਿਚ ਆਪਣੇ ਪਰਿਵਾਰ ਵਾਲਿਆਂ ਨਾਲ ਰਹਿੰਦਾ ਹੈ। ਸ਼ੁਰੂਆਤ ਵਿਚ ਜੈਕ ਨੂੰ ਉਸ ਦੀ ਮਾਂ Ru Andrade ਨੇ ਘਰ ਵਿਚ ਹੀ ਪੜ੍ਹਾਇਆ ਸੀ। ਜਾਣਕਾਰੀ ਮੁਤਾਬਕ ਸ਼ੁਰੂਆਤੀ ਚਾਰ ਸਾਲ ਤੱਕ ਮਾਂ ਕੋਲੋ ਜਿੰਨਾ ਹੋ ਸਕਿਆ ਉਸ ਨੇ ਪੜ੍ਹਾਇਆ ਪਰ ਬੱਚੇ ਦੀ ਉਤਸੁਕਤਾ ਨੂੰ ਲੈ ਕੇ ਅਜਿਹਾ ਕੁਝ ਨਵਾਂ ਨਹੀਂ ਬਚਿਆ ਜੋ ਹੁਣ ਉਹ ਉਸ ਨੂੰ ਪੜ੍ਹਾ ਸਕਦੀ ਸੀ। ਜਦੋਂ ਜੈਕ 11 ਸਾਲ ਦਾ ਹੋਇਆ ਤਾਂ ਉਸ ਨੇ Fullerton College ਵਿਚ ਪਲੇਸਮੈਂਟ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿਚ ਉਸ ਨੇ ਇੰਨੇ ਜ਼ਿਆਦਾ ਅੰਕ ਹਾਸਲ ਕੀਤੇ ਕਿ ਉਸ ਨੂੰ ਕਾਲਜ ਪੱਧਰ ਦੇ ਕੋਰਸ ਵਿਚ ਦਾਖਲਾ ਮਿਲ ਗਿਆ।
ਸਿਰਫ ਦੋ ਸਾਲ ਦੇ ਅੰਦਰ ਹੀ ਜੈਕ ਨੂੰ 13 ਸਾਲ ਦੀ ਉਮਰ ਵਿਚ 4 ਐਸੋਸੀਏਟ ਡਿਗਰੀਆਂ ਮਿਲ ਗਈਆਂ। ਇਹ ਚਾਰ ਐਸੋਸੀਏਟ ਡਿਗਰੀਆਂ ਇਤਿਹਾਸ, ਸਮਾਜਿਕ ਵਿਵਹਾਰ, ਆਰਟ ਅਤੇ ਹਿਊਮਨ ਐਕਸਪ੍ਰੈਸ਼ਨ ਅਤੇ ਸੋਸ਼ਲ ਸਾਈਂਸ ਵਿਚ ਸਨ।ਇਸ ਤਰ੍ਹਾਂ ਉਹ ਕੈਲੀਫੋਰਨੀਆ ਦੇ ਕਾਲਜ ਤੋਂ ਡਿਗਰੀ ਪਾਉਣ ਵਾਲਾ ਪਹਿਲਾ ਸ਼ਖਸ ਬਣ ਗਿਆ। ਜਦੋਂ ਜੈਕ 14 ਸਾਲ ਦਾ ਹੋਇਆ ਤਾਂ ਉਸ ਨੇ 'ਯੂਨੀਵਰਸਿਟੀ ਆਫ ਨੇਵਾਦਾ' ਵਿਚ ਕਲਾਸ ਲੈਣੀ ਸ਼ੁਰੂ ਕਰ ਦਿੱਤੀ। ਇਸੇ 14 ਦਸੰਬਰ ਨੂੰ ਉਸ ਨੂੰ ਇਤਿਹਾਸ ਵਿਚ ਬੈਚਲਰ ਡਿਗਰੀ ਮਿਲੀ ਹੈ। ਹੁਣ ਜੈਕ ਸੋਚ ਮਾਸਟਰ ਡਿਗਰੀ ਲੈਣ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ ਪਰ ਉਸ ਤੋਂ ਪਹਿਲਾਂ ਉਹ ਥੋੜ੍ਹਾ ਆਰਾਮ ਕਰਨਾ ਚਾਹੁੰਦਾ ਹੈ। ਬੈਚਲਰ ਡਿਗਰੀ ਕੋਰਸ ਵਿਚ ਉਸ ਨੂੰ 3.78 ਗ੍ਰੇਡ ਪੁਆਇੰਟ ਮਿਲੇ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ 28,000 ਤੋਂ ਵੱਧ ਗੈਰ-ਕਾਨੂੰਨੀ ਚਾਕੂ ਕੀਤੇ ਜ਼ਬਤ
ਭਵਿੱਖ ਦੀ ਯੋਜਨਾ
ਜੈਕ ਨੇ ਦੱਸਿਆ ਕਿ ਆਪਣੇ ਪਹਿਲੇ 2 ਸਮੈਸਟਰ ਵਿਚ ਉਹ ਪੂਰੀ ਤਰ੍ਹਾਂ ਤਿਆਰ ਸੀ। ਉਸ ਨੇ ਆਪਣੇ ਸਮੇਂ ਨੂੰ ਬਚਾਇਆ ਅਤੇ ਸਾਰੇ ਆਸਾਈਨਮੈਂਟ ਵੀ ਸਮੇਂ 'ਤੇ ਪੂਰੇ ਕੀਤੇ। ਜੈਕ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਭਵਿੱਖ ਵੀ ਕੀ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਅਜਿਹੀ ਨੌਕਰੀ ਕਰਨਾ ਚਾਹੁੰਦਾ ਹਾਂ ਜਿਸ ਵਿਚ ਬਹੁਤ ਸਾਰੇ ਪੈਸੇ ਕਮਾ ਸਕਾਂ ਅਤੇ ਆਪਣੀ ਭੈਣ ਦਾ ਪੂਰੀ ਜ਼ਿੰਦਗੀ ਖਿਆਲ ਰੱਖ ਸਕਾਂ। ਜੈਕ ਦੀ ਭੈਣ ਆਟੀਜ਼ਮ ਤੋਂ ਪੀੜਤ ਹੈ। ਜੈਕ ਨੂੰ ਵੀਡੀਓ ਗੇਮ ਖੇਡਣਾ ਬਹੁਤ ਪਸੰਦ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।