ਕੋਰੋਨਾਵਾਇਰਸ ਦੀ ਦਵਾਈ ਬਣਾਉਣ 'ਚ ਸਰਕਾਰ ਕਰੇਗੀ ਮਦਦ : ਟਰੂਡੋ
Monday, May 04, 2020 - 02:06 AM (IST)

ਓਟਾਵਾ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੋਰੋਨਾਵਾਇਰਸ ਮਹਾਮਾਰੀ ਦੇ ਇਲਾਜ ਦੀ ਖੋਜ ਲਈ ਵੈਨਕੂਵਰ ਫਾਰਮਾ ਕੰਪਨੀ ਨੂੰ 12.5 ਲੱਖ ਡਾਲਰ ਦਾ ਸਹਿਯੋਗ ਦੇਵੇਗੀ। ਟਰੂਡੋ ਨੇ ਆਖਿਆ ਕਿ ਅਸੀਂ ਕੋਵਿਡ-19 ਸੋਧ ਲਈ ਕੈਨੇਡੀਆਈ ਕੰਪਨੀ ਐਬਸੇਲਰਾ ਨੂੰ ਸਮਰਥਨ ਕਰਨ ਲਈ 17.5 ਲੱਖ ਡਾਲਰ ਦਾ ਨਿਵੇਸ਼ ਕਰ ਰਹੇ ਹਾਂ। ਉਨ੍ਹਾਂ ਨੇ ਐਂਟੀਬਾਡੀ ਦੀ ਪਛਾਣ ਕੀਤੀ ਹੈ, ਜਿਸ ਦਾ ਇਸਤੇਮਾਲ ਵਾਇਰਸ ਦੇ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਕ ਵੀਡੀਓ ਬਿਆਨ ਵਿਚ ਆਖਿਆ ਕਿ ਪ੍ਰਾਯੋਗਿਕ ਦਵਾਈ ਦਾ ਮਨੁੱਖਾਂ 'ਤੇ ਪ੍ਰੀਖਣ ਜੁਲਾਈ ਦੀ ਸ਼ੁਰੂਆਤ ਤੋਂ ਸ਼ੁਰੂ ਹੋ ਜਾਵੇਗਾ। ਆਨਲਾਈਨ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਫੰਡਿੰਗ 24.0 ਲੱਖ ਡਾਲਰ ਦੇ ਪੈਕੇਜ ਦਾ ਹਿੱਸਾ ਹੈ। ਸਰਕਾਰ ਕੋਰੋਨਾਵਾਇਰਸ ਕਾਉਸਿਲ ਵੀ ਸਥਾਪਿਤ ਕਰੇਗੀ, ਜਿਹੜੀ ਇਹ ਯਕੀਨਨ ਕਰੇਗੀ ਕਿ ਦੇਸ਼ ਵਿਚ ਅਹਿਮ ਮੈਡੀਕਲ ਸਪਲਾਈ ਆਸਾਨੀ ਨਾਲ ਉਪਲੱਬਧ ਹੋ ਸਕੇ।
ਉਥੇ ਹੀ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਪੂਰੀ ਦੁਨੀਆ ਦੇ ਕਰੀਬ 180 ਤੋਂ ਜ਼ਿਆਦਾ ਦੇਸ਼ਾਂ ਵਿਚ ਦੇਖਿਆ ਜਾ ਸਕਦਾ ਹੈ। ਪਰ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਦੇਖਣ ਨੂੰ ਮਿਲਦਾ ਹੈ, ਜਿਥੇ ਮੌਤਾਂ ਦਾ ਅੰਕੜਾ ਵੱਡੇ ਪੱਧਰ 'ਤੇ ਦਰਜ ਕੀਤਾ ਗਿਆ ਹੈ। ਕੈਨੇਡਾ ਵਿਚ ਹੁਣ ਤੱਕ ਕੋਰੋਨਾਵਾਇਰਸ ਮਹਾਮਾਰੀ ਦੇ 59,657 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 24,710 ਲੋਕਾਂ ਨੂੰ ਰੀ-ਕਵਰ ਕੀਤਾ ਗਿਆ ਹੈ ਅਤੇ 3,675 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।